ਨਵੀਂ ਦਿੱਲੀ, ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਸਮੇਤ ਪੂਰੇ ਦੇਸ਼ ਦਾ ਸਮਰਥਨ ਹਾਸਲ ਕਰਨ ਵਾਲੀ ਭਾਰਤੀ ਮੁੱਕੇਬਾਜ਼ ਸਰਿਤਾ ਦੇਵੀ ਦੀ ਨਿੰਦਾ ਕਰਦੇ ਹੋਏ ਧਾਕੜ ਦੌੜਾਕ ਮਿਲਖਾ ਸਿੰਘ ਨੇ ਸ਼ੁੱਕਰਵਾਰ ਨੂੰ ਇੱਥੇ ਕਿਹਾ ਕਿ ਸਰਿਤਾ ਨੇ ਇੰਚੀਓਨ ਵਿਚ ਤਮਗਾ ਸਵੀਕਾਰ ਨਾ ਕਰ ਕੇ ਦੇਸ਼ ਨੂੰ ਸਵੀਕਾਰ ਕਰਨ ਦਾ ਕੰਮ ਕੀਤਾ ਹੈ। ਪੱਤਰਕਾਰਾਂ ਨੂੰ ਇੱਥੇ ਸੰਬੋਧਨ ਕਰਦੇ ਹੋਏ 86 ਸਾਲਾ ਮਿਲਖਾ ਨੇ ਕਿਹਾ, '' ਇਕ ਐਥਲੀਟ ਲਈ ਸਭ ਤੋਂ ਵੱਡੀ ਜਿੱਤ ਇਹ ਹੁੰਦੀ ਹੈ ਕਿ ਉਹ ਕਿਸੇ ਵੀ ਹਾਲ ਵਿਚ ਦੇਸ਼ ਦਾ ਅਕਸ ਖਰਾਬ ਕਰਨ ਦਾ ਕੰਮ ਨਾ ਕਰੇ।'' ਫਲਾਇੰਗ ਸਿੱਖ ਦੇ ਨਾਂ ਨਾਲ ਮਸ਼ਹੂਰ ਮਿਲਖਾ ਨੇ ਕਿਹਾ,''ਮੈਂ ਮੰਨਦਾ ਹਾਂ ਕਿ ਸਰਿਤਾ ਨੂੰ ਜੱਜਾਂ ਦਾ ਫੈਸਲਾ ਸਹੀ ਨਹੀਂ ਲੱਗਾ ਤੇ ਉਸ ਤੋਂ ਉਹ ਨਿਰਾਸ਼ ਹੋ ਗਈ ਪਰ ਉਸ ਨੂੰ ਕਿਸੇ ਵੀ ਹਾਲ ਵਿਚ ਤਮਗਾ ਸਵੀਕਾਰ ਕਰਨ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ ਸੀ।''
ਮੋਰਗਨ ਦੇ ਸੈਂਕੜੇ 'ਤੇ ਵਾਰਨਰ ਦਾ ਸੈਂਕੜਾ ਭਾਰੀ, ਬੋਨਸ ਜਿੱਤ
NEXT STORY