ਮੈਲਬੋਰਨ, ਵਿਸ਼ਵ ਦੇ ਨੰਬਰ ਇਕ ਟੈਨਿਸ ਖਿਡਾਰੀ ਸਰਬੀਆ ਦੇ ਨੋਵਾਕ ਜੋਕੋਵਿਕ ਨੂੰ ਸਾਲ ਦੇ ਪਹਿਲੇ ਗ੍ਰੈਂਡ ਸਲੈਮ ਆਸਟ੍ਰੇਲੀਅਨ ਓਪਨ ਵਿਚ ਆਸਾਨ ਡਰਾਅ ਮਿਲਿਆ ਹੈ ਜਦਕਿ ਰਾਫੇਲ ਨਡਾਲ ਤੇ ਖਿਤਾਬ ਬਚਾਓ ਮੁਹਿੰਮ ਲਈ ਉਤਰ ਰਹੇ ਸਾਬਕਾ ਚੈਂਪੀਅਨ ਸਟੇਨਿਸਲਾਂਸ ਵਾਵਰਿੰਕਾ ਦਾ ਰਸਤਾ ਚੁਣੌਤੀਪੂਰਨ ਡਰਾਅ ਵਿਚ ਕੁਝ ਮੁਸ਼ਕਿਲ ਹੋ ਗਿਆ ਹੈ। ਦੁਨੀਆ ਦੀ ਨੰਬਰ ਵਨ ਮਹਿਲਾ ਖਿਡਾਰਨ ਅਮਰੀਕੀ ਦੀ ਸੇਰੇਨਾ ਵਿਲੀਅਮਸ ਦੀ ਸ਼ੁਰੂਆਤ ਵੀ ਜੋਕੋਵਿਕ ਦੀ ਤਰ੍ਹਾਂ ਆਸਾਨ ਰਹਿਣ ਦੀ ਉਮੀਦ ਹੈ ਤੇ ਉਹ ਛੇਵੀਂ ਵਾਰ ਖਿਤਾਬ ਹਾਸਲ ਕਰਨ ਲਈ ਟੂਰਨਾਮੈਂਟ ਦੀ ਸ਼ੁਰੂਆਤ 106ਵੀਂ ਰੈਂਕ ਬੈਲਜੀਅਮ ਦੀ ਐਲਿਸਨ ਵੈਨ ਊਇਟਵੈਂਕ ਵਿਰੁੱਧ ਕੇਰਗੀ। ਜੋਕੋਵਿਕ ਲਈ ਟੂਰਨਾਮੈਂਟ ਦੀ ਸ਼ੁਰੂਆਤਾ ਆਸਾਨ ਰਹੇਗੀ ਤੇ ਉਹ ਘੱਟ ਤੋਂ ਘੱਟ ਕੁਆਰਟਟਰ ਫਾਈਨਲ ਤਕ ਟਾਪ-10 ਦਰਜਾ ਖਿਡਾਰੀਆਂ ਨਾਲ ਨਹੀਂ ਭਿੜੇਗਾ ਪਰ ਆਖਰੀ ਅੱਠ ਵਿਚ ਉਸਦਾ ਮੁਕਾਬਲਾ ਬਿਹਤਰੀਨ ਸਰਵ ਲਈ ਮਸ਼ਹੂਰ ਕੈਨੇਡਾ ਦੇ ਮਿਲੋਸ ਰਾਓਨਿਕ ਨਾਲ ਹੋ ਸਕਦਾ ਹੈ ਪਰ ਚੌਥਾ ਦਰਜਾ ਖਿਡਾਰੀ ਤੇ ਸਾਬਕਾ ਚੈਂਪੀਅਨ ਸਟੇਨਿਸਲਾਂਸ ਵਾਵਰਿੰਕਾ ਨੂੰ ਆਪਣਾ ਖਿਤਾਬ ਬਚਾਉਣ ਲਈ ਸਖਤ ਮੁਕਾਬਲੇ ਦਾ ਸਾਹਮਣਾ ਕਰਨਾ ਪਵੇਗਾ।
ਸਵਿਟਜ਼ਰਲੈਂਡ ਦੇ ਵਾਵਰਿੰਕਾ ਦਾ ਮੁਕਾਬਲਾ 99ਵੀਂ ਰੰਕ ਤੁਰਕੀ ਦੇ ਮਾਰਸਲ ਇਲਹਾਨ ਨਾਲ ਹੋਵੇਗਾ ਜਦਕਿ ਚੌਥੇ ਰਾਊਂਡ ਵਿਚ ਉਹ ਸੰਭਾਵਿਤ 16ਵੀਂ ਸੀਡ ਇਟਲੀ ਦੇ ਫਾਬੀਓ ਫੋਗਨਿਨੀ ਨਾਲ ਭਿੜੇਗਾ ਜਦਕਿ ਕੁਆਰਟਰ ਫਾਈਨਲ ਵਿਚ ਸੰਭਾਵਿਤ ਅਮਰੀਕੀ ਓਪਨ ਫਾਈਨਲਿਸਟ ਜਾਪਾਨ ਦੇ ਕੇਈ ਨਿਸ਼ੀਕੋਰੀ ਨਾਲ ਉਸਦਾ ਸਾਹਮਣਾ ਹੋ ਸਕਦਾ ਹੈ। ਸੱਟ ਤੇ ਬੀਮਾਰੀ ਤੋਂ ਉਭਰ ਕੇ ਕੋਰਟ 'ਤੇ ਵਾਪਸੀ ਕਰ ਰਹੇ ਤੀਜਾ ਦਰਜਾ ਸਪੇਨ ਦੇ ਰਾਫੇਲ ਨਡਾਲ ਲਈ ਵੀ ਰਸਤਾ ਆਸਾ ਨਹੀਂ ਹੈ ਤੇ ਉਸ਼ਦਾ ਓਪਨਿੰਗ ਰਾਊਂਡ ਵਿਚ ਹੀ ਸਾਬਕਾ ਟਾਪ-10 ਵਿਚ ਸ਼ਾਮਲ ਰਹੇ ਰੂਸ ਦੇ ਮਿਖਾਇਲੀ ਯੂਝਨੀ ਨਾਲ ਹੋਵੇਗਾ। ਦੂਜਾ ਦਰਜਾ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਆਸਟ੍ਰੇਲੀਆਨ ਓਪਨ ਦੇ ਓਪਨਿੰਗ ਰਾਊਂਡ ਵਿਚ ਸਾਬਕਾ ਵਿੰਬਲਡਨ ਕੁਆਰਟਰ ਫਾਈਨਲਿਸਟ ਤੇ ਤਾਈਵਾਨ ਦੇ ਲੂ ਯੇਨ ਸੁਨ ਨਾਲ ਭਿੜੇਗਾ ਤੇ ਚੌਥੇ ਰਾਊਂਡ ਵਿਚ ਉਸਦਾ ਮੁਕਾਬਲਾ ਸੰਭਾਵਿਤ 15ਵਾਂ ਦਰਜਾ ਟਾਮੀ ਰੋਬਰੇਡੋ ਨਾਲ ਹੋਰ ਸਕਦਾ ਹੈ। ਛੇਵਾਂ ਦਰਜਾ ਬ੍ਰਿਟੇਨ ਦੇ ਐਂਡੀ ਮਰੇ ਨੂੰ ਕੁਆਲੀਫਾਈਰ ਤੋਂ ਬਾਅਦ ਮੁਖੀ ਡਰਾਅ ਵਿਚ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਲਈ ਤਿਆਰ ਰਹਿਣਾ ਹੋਵੇਗਾ। ਮਹਿਲਾਵਾਂ ਵਿਚ ਦੂਜਾ ਦਰਜਾ ਰੂਸ ਦੀ ਮਾਰੀਆ ਸ਼ਾਰਾਪੋਵਾ ਦੂਜੀ ਵਾਰ ਖਿਤਾਬ ਜਿੱਤਣ ਦੇ ਕ੍ਰਮ ਵਿਚਆਖਰੀ ਅੱਠ ਵਿਚ ਅੱਠਵਾਂ ਦਰਜਾ ਇਯੂਜਿਨੀ ਬੁਕਾਰਡ ਦਾ ਸਾਹਮਣਾ ਕਰ ਸਕਦੀ ਹੈ। ਇਸਦੇ ਇਲਾਵਾ ਮਹਿਲਾਵਾਂ ਵਿਚ ਛੁਪੀ ਰੁਸਤਮ ਮੰਨੀ ਜਾ ਰਹੀ ਤੀਜਾ ਦਰਜਾ ਰੋਮਾਨੀਆ ਦੀ ਸਿਮੋਨਾ ਹਾਲੇਪ ਕਰੀਅਰ ਦੇ ਪਹਿਲੇ ਗ੍ਰੈਂਡ ਸਲੈਮ ਲਈ ਇਟਲੀ ਦੀ ਕਰੀਨ ਨੈਪ ਦਾ ਸਾਹਮਣਾ ਕਰੇਗੀ ।
ਭਾਰਤ ਖਿਤਾਬ ਦਾ ਬਚਾਅ ਕਰੇਗਾ : ਫਲੈਚਰ
NEXT STORY