ਸਿਡਨੀ— ਭਾਰਤੀ ਕ੍ਰਿਕਟ ਟੀਮ ਦੇ ਕੋਚ ਡੰਕਨ ਫਲੈਚਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸਦੀ ਟੀਮ ਦੇ ਵਿਸ਼ਵ ਕੱਪ ਖਿਤਾਬ ਬਚਾਉਣ ਦੀ ਪੂਰੇ-ਪੂਰੇ ਆਸਾਰ ਹਨ ਤੇ ਉਹ ਇਸ ਤਹਿਤ ਪੂਰੀ ਕੋਸ਼ਿਸ਼ ਕਰੇਗਾ। ਫਲੇਚਰ ਨੇ ਕਿਹਾ ਕਿ ਬੀਤੇ ਕੁਝ ਸਾਲਾਂ ਵਿਚ ਵਿਦੇਸ਼ਾਂ ਵਿਚਭਾਰਤੀ ਟੀਮ ਨੇ ਵਨ ਡੇ ਮੈਚਾਂ ਵਿਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ ਹੈ, ਉਸ ਨੂੰ ਦੇਖਦੇ ਹੋਏ ਉਸ਼ਦੇ ਖਿਤਾਬ ਬਚਾਉਣ ਦੇ ਆਸਾਰ ਵਧ ਜਾਂਦੇ ਹਨ।
ਫਲੇਚਰ ਤੀਜੀ ਵਾਰ ਕਿਸੇ ਟੀਮ ਨੂੰ ਵਿਸ਼ਵ ਕੱਪ ਲਈ ਤਿਆਰ ਕਰ ਰਿਹਾ ਹੈ। ਫਲੇਚਰ ਨੇ ਕਿਹਾ ਕਿ 2013 ਚੈਂਪੀਅਨਸ ਟਰਾਫੀ ਵਿਚ ਟੀਮ ਦੀ ਜਿੱਤ ਇਸ ਗੱਲ ਦਾ ਗਵਾਹ ਹੈ ਕਿ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਖਿਡਾਰੀ ਵਿਦੇਸ਼ ਵਿਚ ਲਗਾਤਾਰ ਚੰਗਾ ਖੇਡ ਰਹੇ ਹਨ ।
ਕਾਂਸਟੇਨਟਾਈਨ ਦੇ ਹੱਥਾਂ 'ਚ ਭਾਰਤੀ ਫੁੱਟਬਾਲ ਦੀ ਕਮਾਨ
NEXT STORY