ਨਵੀਂ ਦਿੱਲੀ - ਪਾਲਿਸੀ ਦਾ ਇਲੈਕਟ੍ਰਾਨਿਕ ਫਾਰਮੈਟ ਦਾ ਬਦਲ ਚੁਣਨ ਵਾਲੇ ਜੀਵਨ ਬੀਮਾ ਪਾਲਿਸੀ ਧਾਰਕਾਂ ਨੂੰ ਉਨ੍ਹਾਂ ਦੇ ਪ੍ਰੀਮੀਅਮ 'ਚ 10 ਤੋਂ 15 ਫ਼ੀਸਦੀ ਤੱਕ ਦੀ ਛੋਟ ਮਿਲ ਸਕਦੀ ਹੈ। ਬੀਮਾ ਰੈਗੂਲੇਟਰੀ ਇਰਡਾ ਨੇ 'ਰਿਪੋਜਿਟਰੀਜ਼' ਅਤੇ 'ਡਿਮਟੀਰੀਅਲਾਈਜ਼ੇਸ਼ਨ' ਦੇ ਸਬੰਧ 'ਚ ਦਿਸ਼ਾ-ਨਿਰਦੇਸ਼ 'ਚ ਸੋਧ ਕੀਤੀ ਹੈ। ਬੀਮਾ ਰੈਗੂਲੇਟਰੀ ਇਰਡਾ ਨੇ ਸੋਧੇ ਦਿਸ਼ਾ-ਨਿਰਦੇਸ਼ਾਂ 'ਚ ਕਿਹਾ, ''ਬੀਮਾਕਰਤਾ ਕੇਵਲ ਇਲੈਕਟ੍ਰਾਨਿਕ ਰੂਪ 'ਚ ਰੱਖੇ ਜਾਣ ਵਾਲੀ ਪਾਲਿਸੀ ਦੇ ਸਬੰਧ 'ਚ ਪ੍ਰੀਮੀਅਮ 'ਚ ਛੋਟ ਦੀ ਪੇਸ਼ਕਸ਼ ਕਰ ਸਕਦੇ ਹਨ।'' ਬੀਮਾ ਪਾਲਿਸੀ ਨੂੰ ਇਲੈਕਟ੍ਰਾਨਿਕ ਰੂਪ (ਡਿਮੈਟ) 'ਚ ਢਾਲਣ ਦਾ ਕੰਮ ਸੀ. ਏ. ਐੱਮ. ਐੱਸ. ਰਿਪੋਜਿਟਰੀ ਸਰਵਿਸਿਜ਼ ਸਮੇਤ 5 ਬੀਮਾ ਰਿਪੋਜਿਟਰੀਜ਼ ਕਰ ਰਹੀਆਂ ਹਨ। ਬੀਮਾ ਰਿਪੋਜਿਟਰੀ ਤਿਆਰ ਕਰਨ ਦਾ ਮਕਸਦ ਗਾਹਕਾਂ ਨੂੰ ਪਾਲਿਸੀ ਇਲੈਕਟ੍ਰਾਨਿਕ ਰੂਪ 'ਚ ਰੱਖਣ ਦੀ ਸਹੂਲਤ ਉਪਲੱਬਧ ਕਰਵਾਉਣਾ ਹੈ।
ਐੱਸ. ਬੀ. ਆਈ. ਕੰਪੋਜ਼ਿਟ ਇੰਡੈਕਸ 'ਚ ਜਨਵਰੀ 'ਚ ਗਿਰਾਵਟ
NEXT STORY