ਕਰਾਚੀ- ਵਿਸ਼ਵ ਕੱਪ ਲਈ ਜਾਣ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਅੱਤਵਾਦੀ ਹਮਲੇ ਦਾ ਸ਼ਿਕਾਰ ਹੋਏ ਪੇਸ਼ਾਵਰ ਦੇ ਆਰਮੀ ਪਬਲਿਕ ਸਕੂਲ ਵਿਖੇ ਸ਼ਨੀਵਾਰ ਨੂੰ ਜਾਵੇਗੀ।
ਸਕੂਲ 'ਤੇ ਹੋਏ ਅੱਤਵਾਦੀ ਹਮਲੇ 'ਚ ਇਕ ਮਹੀਨੇ ਪਹਿਲਾਂ ਲਗਭਗ 135 ਸਕੂਲੀ ਬੱਚੇ ਮਾਰੇ ਗਏ ਸਨ। ਪਾਕਿਸਤਾਨ ਕ੍ਰਿਕਟ ਬੋਰਡ ਦੇ ਇਕ ਸੂਤਰ ਨੇ ਪੁਸ਼ਟੀ ਕੀਤੀ ਕਿ ਟੀਮ ਦੇ ਆਰਮੀ ਪਬਲਿਕ ਸਕੂਲ ਦੇ ਦੌਰੇ ਤੋਂ ਬਾਅਦ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ਼ ਨਾਲ ਮਿਲਣ ਦਾ ਵੀ ਪ੍ਰੋਗਰਾਮ ਹੈ। ਸੂਤਰ ਨੇ ਦੱਸਿਆ ਕਿ ਖਿਡਾਰੀ ਸਿਰਫ ਸਕੂਲ ਦਾ ਦੌਰਾ ਅਤੇ ਬੱਚਿਆਂ ਨਾਲ ਮਿਲਣਗੇ ਹੀ ਨਹੀਂ ਸਗੋਂ ਉਹ ਸਵ: ਬੱਚਿਆਂ ਦੇ ਪਰਿਵਾਰਾਂ ਦੇ ਨਾਲ ਕਬਰਿਸਤਾਨ 'ਚ ਜਾ ਕੇ ਪ੍ਰਾਰਥਨਾ ਵੀ ਕਰਨਗੇ। ਸੂਤਰ ਨੇ ਨਾਲ ਹੀ ਦੱਸਿਆ ਕਿ ਕ੍ਰਿਕਟਰ ਤੋਂ ਲੀਡਰ ਬਣੇ ਸਾਬਕਾ ਕਪਤਾਨ ਇਮਰਾਨ ਖਾਨ ਦੇ ਰੁੱਝੇ ਪ੍ਰੋਗਰਾਮ ਕਾਰਨ ਖਿਡਾਰੀਆਂ ਅਤੇ ਉਨ੍ਹਾਂ ਵਿਚਾਲੇ ਇਸਲਾਮਾਬਾਦ ਵਿਖੇ ਮੁਲਾਕਾਤ ਦੇ ਪ੍ਰੋਗਰਾਮ ਨੂੰ ਆਖ਼ਰੀ ਰੂਪ ਨਹੀਂ ਦਿੱਤਾ ਜਾ ਸਕਿਆ।
ਲੇਖਕ ਬਣਿਆ ਡੇਵਿਡ ਵਾਰਨਰ
NEXT STORY