ਮੁੰਬਈ- ਟੀ. ਵੀ. ਅਭਿਨੇਤਰੀ ਦਾ ਬਾਲੀਵੁੱਡ 'ਚ ਆਉਣ ਦੀ ਰਵਾਇਤ ਦਿਨ-ਪ੍ਰਤੀਦਿਨ ਵੱਧਦੀ ਜਾ ਰਹੀ ਹੈ। ਹੁਣ ਇਕ ਹੋਰ ਟੀ. ਵੀ. ਅਭਿਨੇਤਰੀ ਜਲਦੀ ਹੀ ਫਿਲਮਾਂ 'ਚ ਨਜ਼ਰ ਆ ਸਕਦੀ ਹੈ। ਅਸੀਂ ਗੱਲ ਕਰ ਰਹੇ ਹਾਂ ਟੀ. ਵੀ. ਲੜੀਵਾਰ 'ਡੋਲੀ ਅਰਮਾਨੋ ਕੀ' 'ਚ ਉਰਮੀ ਦਾ ਕਿਰਦਾਰ ਨਿਭਾ ਰਹੀ ਖੂਬਸੂਰਤ ਨੇਹਾ ਮਾਰਦਾ ਦੀ। ਨੇਹਾ ਨੇ ਕਿਹਾ, ''ਤੁਸੀਂ ਮੈਨੂੰ ਜਲਦੀ ਬਾਲੀਵੁੱਡ 'ਚ ਦੇਖੋਗੇ। ਕਾਨਟਰੈਕਟ ਸਾਇਨ ਕਰਨ ਤੋਂ ਬਾਅਦ ਮੈਂ ਇਸ ਬਾਰੇ 'ਚ ਗੱਲ ਕਰਾਂਗੀ। ਫਿਲਮ ਬਾਰੇ ਕੁਝ ਵੀ ਕਹਿਣ ਤੋਂ ਮਨ੍ਹਾਂ ਕਰਨ ਦਾ ਕਾਰਨ ਦੱਸਦੇ ਹੋਏ ਕਿਹਾ, ' ਬਹੁਤ ਵਾਰ ਅਜਿਹਾ ਹੁੰਦਾ ਹੈ। ਜਦੋਂ ਮੈਂ ਲੋਕਾਂ ਨੂੰ ਇਸ ਬਾਰੇ 'ਚ ਦੱਸਦੀ ਹਾਂ ਅਤੇ ਉਹ ਕੰਮ ਰੁੱਕ ਜਾਂਦਾ ਹੈ। ਮੈਂ ਸਿਰਫ ਫਿਲਮ ਸਾਇਨ ਕਰਨਾ ਚਾਹੁੰਦੀ ਹਾਂ। ਉਸ ਤੋਂ ਬਾਅਦ ਮੈਂ ਇਸ ਬਾਰੇ 'ਚ ਗੱਲ ਕਰਾਂਗੀ।' ਨੇਹਾ ਦੇ ਇਨ੍ਹਾਂ ਸ਼ਬਦਾਂ ਨੂੰ ਸੁਣ ਲੱਗਦਾ ਹੈ ਕਿ ਨੇਹਾ ਨੂੰ ਡਰ ਹੈ ਕਿ ਕਿਸੇ ਦੀ ਨਜ਼ਰ ਨਾ ਲੱਗ ਜਾਵੇ। ਨੇਹਾ ਨੇ ਫਿਲਮ ਸਾਇਨ ਕਰਨ ਤੋਂ ਪਹਿਲਾਂ ਕਹਿ ਦਿੱਤਾ ਹੈ ਕਿ ਉਹ ਕਿਸਦੇ ਨਾਲ ਕੰਮ ਕਰਨਾ ਚਾਹੁੰਦੀ ਹੈ। ਉਨ੍ਹਾਂ ਨੇ ਕਿਹਾ ਕਿ ਉਹ ਨਿਰਦੇਸ਼ਕ ਰਾਜਕੁਮਾਰ ਹਿਰਾਨੀ ਅਤੇ ਸੁਪਰਸਟਾਰ ਸਲਮਾਨ ਖਾਨ ਨਾਲ ਕੰਮ ਕਰਨਾ ਚਾਹੁੰਦੀ ਹੈ।
ਸਲਮਾਨ ਦੇ ਟਵਿੱਟਰ 'ਤੇ 1 ਕਰੋੜ ਤੋ ਵੀ ਜ਼ਿਆਦਾ ਫਾਲੋਅਰਸ
NEXT STORY