ਨਵੀਂ ਦਿੱਲੀ : ਲੱਗਭਗ 134 ਸਾਲਾਂ ਦਾ ਰਿਕਾਰਡ ਤੋੜ ਕੇ ਸਾਲ 2014 ਧਰਤੀ ਦਾ ਸਭ ਤੋਂ ਗਰਮ ਵਰ੍ਹਾ ਰਿਹਾ। ਨਾਸਾ ਦੀ ਗੋਡਾਰਡ ਇੰਸਟੀਚਿਊਟ ਫਾਰ ਸਪੇਸ ਸਟੱਡੀਜ਼ (ਜੀ.ਆਈ.ਐੱਸ.ਐੱਸ.) ਸਰਫੇਸ ਟੈਂਪਰੇਚਰ ਦੀ ਗਣਨਾ ਤੋਂ ਬਾਅਦ ਇਸ ਨਤੀਜੇ 'ਤੇ ਪਹੁੰਚੀ। ਗਣਨਾ ਮੁਤਾਬਿਕ 20ਵੀਂ ਸਦੀ 'ਚ ਸਾਲ 2014 ਦਾ ਤਾਪਮਾਨ 0.69 ਡਿਗਰੀ ਸੈਲਸੀਅਸ (1.24 ਡਿਗਰੀ ਫਾਰਨਹੀਟ) ਵਧੇਰੇ ਰਿਹਾ। ਇਸੇ ਦੇ ਨਾਲ ਸਾਲ 2014 ਨੇ 2005 ਅਤੇ 2010 ਨੂੰ ਵੀ ਪਛਾੜ ਦਿੱਤਾ। ਅਮਰੀਕੀ ਸੰਸਥਾ ਓਸ਼ੀਐਨਿਕ ਐਂਡ ਐਟਮੋਸਫੇਅਰਿਕ ਐਡਮਿਨਿਸਟ੍ਰੇਸ਼ਨ (ਐੱਨ.ਓ.ਏ.ਏ.) ਨੇ ਵੀ ਮੰਨਿਆ ਕਿ ਜੇਕਰ ਸਾਲ 1998 ਨੂੰ ਪਛਾੜ ਦੇਈਏ ਤਾਂ ਹੁਣ ਤੱਕ ਦੇ 10 ਸਭ ਤੋਂ ਗਰਮ ਸਾਲ ਸੰਨ 2000 ਤੋਂ ਬਾਅਦ ਵਾਲੇ ਸਾਲ ਹਨ।
ਸਾਲ 2014 ਦੀ ਤਪਸ਼ ਰੂਸ, ਪੱਛਮੀ ਅਲਾਸਕਾ, ਦੱਖਣੀ ਅਮਰੀਕਾ, ਉੱਤਰੀ ਅਫਰੀਕਾ, ਯੂਰਪ ਦੇ ਕਈ ਹਿੱਸਿਆਂ ਅਤੇ ਆਸਟ੍ਰੇਲੀਆ ਦੇ ਪੂਰਬੀ ਅਤੇ ਪੱਛਮੀ ਤੱਟਵਰਤੀ ਇਲਾਕਿਆਂ 'ਤੇ ਪਈ। ਯੂਨਾਈਟਿਡ ਸਟੇਟਸ ਦੇ ਪੂਰਬੀ ਅਤੇ ਮੱਧ ਇਲਾਕਿਆਂ 'ਚ ਰਿਕਾਰਡ ਠੰਡ ਪਈ। ਇਸ ਤਪਸ਼ ਬਾਰੇ ਮਾਹਿਰਾਂ ਦਾ ਮੰਨਣੈ ਕਿ ਖਣਿਜ ਪਦਾਰਥਾਂ ਕਾਰਨ ਗ੍ਰੀਨ ਹਾਊਸ ਗੈਸਾਂ ਪੈਦਾ ਹੋ ਰਹੀਆਂ ਹਨ, ਜਿਸ ਨਾਲ ਗਲੋਬਲ ਵਾਰਮਿੰਗ ਵੱਧ ਰਹੀ ਹੈ।
ਏਅਰ ਇੰਡੀਆ ਦੇ ਪਾਇਲਟ ਨੇ ਇੰਜੀਨੀਅਰ ਨਾਲ ਕੀਤੀ ਬਦਸਲੂਕੀ
NEXT STORY