ਜਲੰਧਰ- ਤੁਸੀਂ ਸਮਾਰਟਫੋਨ ਦਿੱਗਜ਼ ਕੰਪਨੀ ਐਪਲ ਦਾ ਆਈਫੋਨ 6 ਤਾਂ ਦੇਖਿਆ ਹੀ ਹੋਵੇਗਾ, ਤਾਂ ਹੁਣ ਦੇਖੋ ਜ਼ੈਡ.ਟੀ.ਈ. ਦੇ ਨਵੇਂ ਸਮਾਰਟਫੋਨ ਨੂੰ ਜੋ ਦੇਖਣ 'ਚ ਆਈਫੋਨ 6 ਵਰਗਾ ਹੀ ਲੱਗਦਾ ਹੈ ਜਾਂ ਫਿਰ ਤੁਸੀਂ ਇਸ ਸਮਾਰਟਫੋਨ ਨੂੰ ਆਈਫੋਨ 6 ਦਾ ਜੁੜਵਾ 'ਭਰਾ' ਵੀ ਕਹਿ ਸਕਦੇ ਹੋ। ਜ਼ੈਡ.ਟੀ.ਈ. ਦੇ ਬਲੇਡ ਐਸ6 ਸਮਾਰਟਫੋਨ ਦੀਆਂ ਤਸਵੀਰਾਂ ਆਨਲਾਈਨ ਦੇਖਣ ਨੂੰ ਮਿਲਿਆਂ ਹਨ।
ਆਨਲਾਈਨ ਤਸਵੀਰਾਂ 'ਚ ਫੋਨ ਦੇ ਅਧਿਕਾਰਕ ਡਿਜ਼ਾਈਨ ਨੂੰ ਦੇਖਿਆ ਜਾ ਸਕਦਾ ਹੈ ਜੋ ਕਿ ਨਵੇਂ ਆਈਫੋਨ ਦੀ ਤਰ੍ਹਾਂ ਹੀ ਹੈ। ਹਾਲਾਂਕਿ ਧਿਆਨ ਨਾਲ ਦੇਖਣ 'ਤੇ ਤੁਹਾਨੂੰ ਪਤਾ ਚੱਲੇਗਾ ਕੀ ਜ਼ੈਡ.ਟੀ.ਈ. ਦੇ ਇਸ ਫੋਨ 'ਚ ਅੱਗੇ ਵਾਲਾ ਕੈਮਰਾ ਅਤੇ ਐਮਬਿਏਂਟ ਲਾਈਟ ਸੈਂਸਰ ਦੀ ਥਾਂ ਬਦਲੀ ਗਈ ਹੈ ਅਤੇ ਇਸ ਦਾ ਭਾਰ 160 ਗ੍ਰਾਮ ਹੈ। ਜ਼ੈਡ.ਟੀ.ਏ. ਦੇ ਇਸ ਫੋਨ ਦੇ ਅੰਦਰ 64 ਬਿੱਟ 'ਤੇ ਚੱਲਣ ਵਾਲਾ ਮੀਡੀਆਟੈਕ ਐਮ.ਟੀ. 6752 ਚਿਪਸੈਟ 1.5 ਜੀ.ਐਚ.ਜ਼ੈਡ. ਓਕਟਾ ਕੋਰ ਸੀ.ਪੀ.ਯੂ. ਦੇ ਨਾਲ ਲਗਾਇਆ ਹੈ। ਫੋਨ 'ਚ 5.5 ਇੰਚ ਦੀ 720 ਪਿਕਸਲ ਰੈਜ਼ੇਲਿਊਸ਼ਨ ਵਾਲੀ ਡਿਸਪਲੇ ਦਿੱਤੀ ਗਈ ਹੈ ਅਤੇ ਇਹ ਸਮਾਰਟਫੋਨ ਗੂਗਲ ਦੇ ਆਪ੍ਰੇਟਿੰਗ ਸਿਸਟਮ ਐਂਡਰਾਇਡ 4.4.4 ਕਿਟਕੈਟ 'ਤੇ ਚੱਲਦਾ ਹੈ।
ਬਲੇਡ ਐਸ 6 ਦਾ ਰਿਅਰ ਕੈਮਰਾ 8 ਮੈਗਾਪਿਕਸਲ ਦਾ ਡਿਊਲ ਐਲ.ਈ.ਡੀ. ਫਲੈਸ਼ ਦੇ ਨਾਲ ਲਾਗਇਆ ਗਿਆ ਹੈ। ਇਸ ਦੇ ਇਲਾਵਾ ਫੋਨ 'ਚ 16 ਜੀ.ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ। ਹਾਲਾਂਕਿ ਇਸ ਦੇ ਇਲਾਵਾ ਫੋਨ ਦੇ ਹੋਰ ਫੀਚਰਸ ਅਤੇ ਕੀਮਤ ਬਾਰੇ 'ਚ ਕੋਈ ਜਾਣਕਾਰੀ ਨਹੀਂ ਮਿਲੀ ਹੈ ਪਰ ਨਿਊਜ਼ ਰਿਪੋਰਟ ਅਨੁਸਾਰ ਜ਼ੈਡ.ਟੀ.ਈ. ਦਾ ਬਲੇਡ ਐਸ6 ਅਗਲੇ ਹਫਤੇ ਦੇਖਣ ਨੂੰ ਮਿਲ ਸਕਦਾ ਹੈ।
ਇਕ ਕਰੋੜ ਰੁਪਏ ਦੀ ਕੀਮਤ ਵਾਲੀ ਮੂਰਤੀ ਚੋਰੀ
NEXT STORY