ਇੰਫਾਲ— ਮਣੀਪੁਰ ਵਿਚ 77 ਸਾਲ ਦੇ ਸਿਹਤ ਮੰਤਰੀ ਨੇ 24 ਸਾਲ ਦੀ ਨਰਸਿੰਗ ਗ੍ਰੈਜੂਏਟ ਨਾਲ ਵਿਆਹ ਕਰਵਾਇਆ ਹੈ। ਇਸ ਤੋਂ 3 ਮਹੀਨੇ ਪਹਿਲਾਂ ਵੀ ਬੰਗਲਾਦੇਸ਼ ਦੇ ਇਕ ਮੰਤਰੀ ਨੇ ਆਪਣੇ ਤੋਂ 38 ਸਾਲ ਛੋਟੀ ਔਰਤ ਨਾਲ ਵਿਆਹ ਕਰਵਾਇਆ ਸੀ। ਮਣੀਪੁਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਫੁੰਗਜਾਥਾਂਗ ਤੋਸਿੰਗ ਨੇ ਸ਼ੁੱਕਰਵਾਰ ਨੂੰ ਥਾਂਗੰਗਾਈਸਾਂਗ ਨਾਲ ਵਿਆਹ ਕਰਵਾਇਆ। ਇਸ ਵਿਆਹ ਸਮਾਗਮ ਵਿਚ ਸੂਬੇ ਦੇ ਮੁੱਖ ਮੰਤਰੀ ਓਕਰਾਮ ਈਬੋਬੀ ਸਿੰਘ ਸਮੇਤ ਕਈ ਹਸਤੀਆਂ ਸ਼ਾਮਲ ਹੋਈਆਂ। ਵਿਆਹ ਮਣੀਪੁਰ ਦੀ ਰਾਜਧਾਨੀ ਇੰਫਾਲ ਦੇ ਇਕ ਬਾਪਿਟਸਟ ਚਰਚ ਵਿਚ ਸੰਪੰਨ ਹੋਇਆ। ਮੰਤਰੀ ਦਾ ਇਹ ਦੂਜਾ ਵਿਆਹ ਹੈ। ਲਾੜੀ ਆਪਣੇ ਪਤੀ ਤੋਂ 53 ਸਾਲ ਛੋਟੀ ਹੈ। ਚੂਰਾਚਾਂਦਪੁਰ ਜ਼ਿਲੇ ਵਿਚ ਨਿਊ ਲਮਕਾ ਦੀ ਰਹਿਣ ਵਾਲੀ ਥਾਂਗੰਗਾਈਸਾਂਗ ਦੇ ਪਿਤਾ ਦਾ ਨਾਂ ਟੀ. ਖਾਮਯੁੱਦੂ ਹੈ। ਚੂਰਾਚਾਂਦਪੁਰ ਦੇ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਿਆਹ 'ਤੇ ਪਰਿਵਾਰ ਵਾਲਿਆਂ ਦੀ ਸਹਿਮਤੀ ਸੀ। ਮੰਤਰੀ ਨੂੰ ਵੀ ਸਾਥੀ ਦੀ ਜ਼ਰੂਰਤ ਸੀ ਕਿਉਂਕਿ ਉਸਦੇ ਸਾਰੇ ਲੜਕੇ ਸੂਬੇ ਤੋਂ ਬਾਹਰ ਰਹਿੰਦੇ ਹਨ। ਪਿਛਲੇ ਸਾਲ ਨਵੰਬਰ ਵਿਚ ਬੰਗਲਾਦੇਸ਼ ਦੇ ਰੇਲ ਮੰਤਰੀ ਮੁਜਿਬੁਲ ਹੱਕ (67) ਨੇ 29 ਸਾਲ ਦੀ ਹੋਨੁਫਾ ਅਖਤਰ ਨਾਲ ਵਿਆਹ ਕਰਵਾਇਆ ਸੀ। ਹਾਲਾਂਕਿ ਇਹ ਹੱਕ ਦਾ ਪਹਿਲਾ ਵਿਆਹ ਸੀ।
ਸੈਂਸਰ ਬੋਰਡ ਦੇ 12 ਹੋਰ ਮੈਂਬਰਾਂ ਵਲੋਂ ਅਸਤੀਫੇ
NEXT STORY