ਕਰਨਾਟਕ— ਕਰਨਾਟਕ ਦੇ ਇਕ ਛੋਟੇ ਜਿਹੇ ਪਿੰਡ ਸ਼੍ਰੀ ਰੰਗਪਟਨਮ ਵਿਚ ਚਿਕਨਾਮਾ ਨਾਂ ਦੀ ਔਰਤ ਕੋਲ 15 ਏਕੜ ਜ਼ਮੀਨ ਸੀ। ਉਸ ਦਾ ਕਹਿਣਾ ਹੈ ਕਿ ਇਹ ਜ਼ਮੀਨ ਉਸ ਦੇ ਪਿਤਾ ਦੀ ਸੀ। ਪਿਤਾ ਦੀ ਮੌਤ ਤੋਂ ਬਾਅਦ ਉਸ ਦੀ ਬੇਟੀ ਨੇ ਜ਼ਮੀਨ ਮਾਂ ਦੇ ਨਾਂ ਕਰਨ ਲਈ ਸਥਾਨਕ ਪੰਚਾਇਤ ਤੋਂ ਲੈ ਕੇ ਰਾਜ ਦੀ ਰਾਜਧਾਨੀ ਦੇ ਸਾਰੇ ਦਫਤਰਾਂ ਵਿਚ ਗੁਹਾਰ ਲਗਾਈ। ਇਸ ਔਰਤ ਕੋਲੋਂ ਅਧਿਕਾਰੀਆਂ ਨੇ ਭਾਰੀ ਰਿਸ਼ਵਤ ਦੀ ਮੰਗ ਕੀਤੀ। ਰੈਵੀਨਿਊ ਵਿਭਾਗ ਦੇ ਇਕ ਅਧਿਕਾਰੀ ਨੇ ਉਸ ਕੋਲੋਂ ਪ੍ਰਤੀ ਏਕੜ 8 ਹਜ਼ਾਰ ਰੁਪਏ ਮੰਗੇ। ਆਰਥਿਕ ਤੰਗੀ ਵਿਚ ਜੀਅ ਰਹੀ ਚਿਕਨਾਮਾ ਨੂੰ ਆਪਣੀ ਹੀ ਜ਼ਮੀਨ ਦੇ ਲਈ ਆਪਣੀ ਇਕ ਕਿਡਨੀ ਵੇਚਣੀ ਪਈ ਤਾਂ ਕਿ ਜ਼ਮੀਨ ਦੇ ਦਸਤਾਵੇਜ਼ਾਂ ਨੂੰ ਠੀਕ ਕਰਵਾਇਆ ਜਾ ਸਕੇ।
77 ਸਾਲਾ ਸਿਹਤ ਮੰਤਰੀ ਨੇ ਕਰਵਾਇਆ 24 ਸਾਲਾ ਨਰਸ ਨਾਲ ਵਿਆਹ
NEXT STORY