ਨਵੀਂ ਦਿੱਲੀ- 'ਆਪ' ਪਾਰਟੀ ਦੇ ਸਾਬਕਾ ਨੇਤਾ ਵਿਨੋਦ ਕੁਮਾਰ ਬਿੰਨੀ ਭਾਜਪਾ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਉਹ ਭਾਜਪਾ ਪਾਰਟੀ ਵਿਚ ਸ਼ਾਮਲ ਹੋਣ ਲਈ ਪਾਰਟੀ ਦਫਤਰ ਪਹੁੰਚੇ। ਜਿੱਥੇ ਉਨ੍ਹਾਂ ਨੇ ਭਾਜਪਾ ਪਾਰਟੀ ਦਾ ਪੱਲਾ ਫੜਿਆ। ਖਬਰ ਹੈ ਕਿ ਬਿੰਨੀ, ਮਨੀਸ਼ ਸਿਸੌਦੀਆਂ ਵਿਰੁੱਧ ਚੋਣ ਲੜਨਗੇ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਆਪ' ਦੀ ਸੰਸਥਾਪਕ ਅਤੇ ਸਾਬਕਾ ਨੇਤਾ ਸ਼ਾਜ਼ੀਆ ਇਲਮੀ ਵੀ ਭਾਜਪਾ ਪਾਰਟੀ 'ਚ ਸ਼ਾਮਲ ਹੋ ਚੱਕੀ ਹੈ। ਇਸ ਤੋਂ ਬਾਅਦ ਅੰਨਾ ਅੰਦੋਲਨ ਵਿਚ ਮੂਹਰੇ ਰਹੀ ਅਤੇ ਸਾਬਕਾ ਆਈ. ਪੀ. ਐਸ ਅਧਿਕਾਰੀ ਕਿਰਨ ਬੇਦੀ ਨੇ ਵੀ ਭਾਜਪਾ ਦਾ ਪੱਲਾ ਫੜਿਆ। ਕਿਰਨ ਬੇਦੀ 'ਆਪ' ਨੇਤਾ ਅਰਵਿੰਦ ਕੇਜਰੀਵਾਲ ਵਿਰੁੱਧ ਚੋਣ ਲੜੇਗੀ।
10 ਬੱਚੇ ਪੈਦਾ ਕਰਨ ਹਿੰਦੂ, ਫਿਰ ਮੋਦੀ ਬਣਨਗੇ ਪੀ.ਐੱਮ: ਸ਼ੰਕਰਾਚਾਰਿਆ
NEXT STORY