ਨਵੀਂ ਦਿੱਲੀ- ਇਲਾਹਾਬਾਦ 'ਚ ਚੱਲ ਰਹੇ ਮਾਘ ਮੇਲੇ ਦੌਰਾਨ ਬਦਰੀਕਾਸ਼ਰਮ ਦੇ ਸ਼ੰਕਰਾਚਾਰਿਆ ਵਾਸੁਦੇਵਾਨੰਦ ਸਰਸਵਤੀ ਨੇ ਬੇਤੁਕਾ ਬਿਆਨ ਦਿੰਦੇ ਹੋਏ ਹਿੰਦੂਆਂ ਨੂੰ 10 ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ। ਸ਼ੰਕਰਾਚਾਰਿਆ ਨੇ ਕਿਹਾ ਕਿ ਹਿੰਦੂਆਂ ਨੂੰ ਜ਼ਿਆਦਾ ਗਿਣਤੀ 'ਚ ਬਣੇ ਰਹਿਣ ਲਈ 10 ਬੱਚੇ ਪੈਦਾ ਕਰਨਾ ਜ਼ਰੂਰੀ ਹੈ ਅਤੇ ਹਿੰਦੂਆਂ ਦੇ ਇਕੱਠੇ ਹੋਣ ਕਾਰਨ ਹੀ ਮੋਦੀ ਪ੍ਰਧਾਨ ਮੰਤਰੀ ਬਣ ਸਕੇ।
ਇਹ ਕੋਈ ਪਹਿਲੀ ਵਾਰ ਨਹੀਂ ਹੈ, ਜਦੋਂ ਕਿਸੇ ਨੇ ਬੱਚੇ ਪੈਦਾ ਕਰਨ ਨੂੰ ਲੈ ਕੇ ਇਸ ਤਰ੍ਹਾਂ ਦਾ ਬੇਤੁਕਾ ਬਿਆਨ ਦਿੱਤਾ ਹੈ। ਕਈ ਨੇਤਾ ਹੋਰ ਲੋਕ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇ ਕੇ ਸੁਰਖੀਆਂ 'ਚ ਰਹਿ ਚੁੱਕੇ ਹਨ। ਦਸ ਦਈਏ ਕਿ ਇਸ ਤੋਂ ਪਹਿਲਾਂ ਉਨਾਵ ਤੋਂ ਭਾਜਪਾ ਸੰਸਦ ਸਾਕਸ਼ੀ ਮਹਾਰਾਜ ਨੇ ਹਿੰਦੂ ਔਰਤਾਂ ਨੂੰ ਘੱਟੋਂ-ਘੱਟ ਚਾਰ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਸੀ, ਜਿਸ 'ਤੇ ਕਾਫੀ ਵਿਵਾਦ ਹੋਇਆ ਸੀ।
ਇਸ ਵਿਵਾਦਿਤ ਬਿਆਨ ਲਈ ਭਾਜਪਾ ਆਲਾਕਮਾਨ ਨੇ ਉਨ੍ਹਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਉੱਥੇ ਹੀ ਭਾਜਪਾ ਪੱਛਮ ਬੰਗਾ ਦੇ ਬੀਰਭੂਮ ਦੇ ਭਾਜਪਾ ਨੇਤਾ ਸਮੀਰ ਗੋਸਵਾਮੀ ਨੇ ਤਾਂ ਹਿੰਦੂ ਔਰਤਾਂ ਨੂੰ 5-5 ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਸੀ। ਜਦੋਂ ਕਿ ਸਵਾਮੀ ਸੱਤਿਆਮਿਤਰਾਨੰਦ ਨੇ ਕਿਹਾ ਸੀ ਕਿ ਜੇਕਰ ਹਿੰਦੂਆਂ ਨੇ ਤਿੰਨ ਬੱਚੇ ਪੈਦਾ ਨਹੀਂ ਕੀਤੇ ਤਾਂ ਹਿੰਦੂ ਸਮਾਜ ਘੱਟ-ਗਿਣਤੀ ਹੋ ਜਾਵੇਗਾ।
ਮਾਂਝੀ ਨੂੰ ਸੀ.ਐੱਮ ਅਹੁਦੇ ਤੋਂ ਹਟਣਗੇ ਤਾਂ ਹੀ ਭਾਜਪਾ ਮਜ਼ਬੂਤ ਹੋਵੇਗੀ
NEXT STORY