ਨਵੀਂ ਦਿੱਲੀ- ਡੀਜ਼ਲ ਕੀਮਤਾਂ ਨੂੰ ਕੰਟਰੋਲ ਮੁਕਤ ਕੀਤੇ ਜਾਣ ਨਾਲ ਉਤਸ਼ਾਹਿਤ ਰਿਲਾਇੰਸ ਇੰਡਸਟਰੀਜ਼ ਨੇ ਆਪਣੇ ਬੰਦ ਪੈਟਰੋਲ ਪੰਪ ਮੁੜ ਖੋਲ੍ਹਣੇ ਸ਼ੁਰੂ ਕਰ ਦਿੱਤੇ ਹਨ। ਕੰਪਨੀ ਨੇ ਆਪਣੇ 1,400 ਬੰਦ ਪੈਟਰੋਲ ਪੰਪਾਂ 'ਚੋਂ 20 ਫ਼ੀਸਦੀ ਸ਼ੁਰੂ ਕਰ ਦਿੱਤੇ ਹਨ, ਬਾਕੀਆਂ ਨੂੰ ਵੀ ਉਹ ਇਕ ਸਾਲ ਦੇ ਅੰਦਰ ਚਾਲੂ ਕਰੇਗੀ।
ਜਨਤਕ ਖੇਤਰ ਦੀਆਂ ਕੰਪਨੀਆਂ ਵਲੋਂ ਭਾਰੀ ਸਬਸਿਡੀ ਵਾਲਾ ਈਂਧਨ ਵੇਚੇ ਜਾਣ ਕਾਰਨ ਨਿੱਜੀ ਖੇਤਰ ਦੀ ਕੰਪਨੀ ਨੂੰ ਆਪਣੇ ਈਂਧਨ ਸਟੇਸ਼ਨਾਂ ਨੂੰ ਬੰਦ ਕਰਨਾ ਪਿਆ ਸੀ। ਦੇਸ਼ 'ਚ ਨਿੱਜੀ ਖੇਤਰ ਦੀ ਰਿਫਾਇਨਰੀ ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼ ਦੇ ਇਲਾਵਾ ਐੱਸਾਰ ਆਇਲ ਲਿਮਟਿਡ ਸ਼ਾਮਲ ਹਨ। 2006 ਤੱਕ ਇਨ੍ਹਾਂ ਕੰਪਨੀਆਂ ਨੇ ਡੀਜ਼ਲ ਦੇ 17 ਫੀਸਦੀ ਅਤੇ ਪੈਟਰੋਲ ਦੇ 10 ਫੀਸਦੀ ਘਰੇਲੂ ਪ੍ਰਚੂਨ ਬਾਜ਼ਾਰ 'ਤੇ ਕਬਜ਼ਾ ਕਰ ਲਿਆ ਸੀ। ਰਿਲਾਇੰਸ ਇੰਡਸਟਰੀਜ਼ ਨੇ ਤੀਜੀ ਤੀਮਾਹੀ ਦੇ ਨਤੀਜੀਆਂ ਦੇ ਬਾਅਦ ਨਿਵੇਸ਼ਕ ਪੇਸ਼ਕਾਰੀ 'ਚ ਕਿਹਾ ਕਿ 230 ਪੈਟਰੋਲ ਪੰਪ ਪਹਿਲਾਂ ਹੀ ਖੋਲ੍ਹੇ ਜਾ ਚੁੱਕੇ ਹਨ। ਸਾਡੀ ਯੋਜਨਾ ਇਕ ਸਾਲ 'ਚ ਪੂਰੇ ਨੈੱਟਵਰਕ ਨੂੰ ਚਾਲੂ ਕਰਨਾ ਹੈ। ਰਿਲਾਇੰਸ ਇੰਡਸਟਰੀਜ਼ ਨੇ ਮਾਰਚ, 2008 ਦੇ ਆਸ-ਪਾਸ ਭਾਰੀ ਨੁਕਸਾਨ ਦੀ ਵਜ੍ਹਾ ਨਾਲ ਆਪਣੇ 1,432 ਪੈਟਰੋਲ ਪੰਪ ਬੰਦ ਕਰ ਦਿੱਤੇ ਸਨ। ਸਰਕਾਰ ਨੇ ਜੂਨ 2010 ਵਿਚ ਪੈਟਰੋਲ ਕੀਮਤਾਂ ਨੂੰ ਕੰਟਰੋਲ ਮੁਕਤ ਕੀਤਾ ਸੀ। ਉਸਦੇ ਬਾਅਦ ਐੱਸਾਰ ਪ੍ਰਚੂਨ ਖੇਤਰ ਵਿਚ ਫਿਰ ਉੱਤਰ ਆਈ ਸੀ।
ਉਹ ਆਪਣੇ 1,400 ਆਊਟਲੈੱਟਸ ਨਾਲ ਮੁੱਖ ਰੂਪ 'ਚ ਪੈਟਰੋਲ ਦੀ ਵਿਕਰੀ ਕਰ ਰਹੀ ਹੈ, ਦੇਸ਼ 'ਚ ਸਭ ਤੋਂ ਜ਼ਿਆਦਾ ਖਪਤ ਵਾਲੇ ਈਂਧਨ ਡੀਜ਼ਲ ਨੂੰ ਪਿਛਲੇ ਸਾਲ ਕੰਟਰੋਲ ਮੁਕਤ ਕੀਤਾ ਗਿਆ ਸੀ। ਉਸਦੇ ਬਾਅਦ ਤੋਂ ਨਿੱਜੀ ਖੇਤਰ ਦੀਆਂ ਕੰਪਨੀਆਂ ਇਕ ਵਾਰ ਫਿਰ ਪ੍ਰਚੂਨ ਬਾਜ਼ਾਰ ਵਿਚ ਉੱਤਰਨ ਲੱਗੀਆਂ ਹਨ।
ਨਵੰਬਰ 'ਚ ਐੱਫ.ਡੀ.ਆਈ. 6 ਫੀਸਦੀ ਘਟੀ
NEXT STORY