ਮੋਟੋਰੋਲਾ ਨੇ ਦਿੱਤਾ ਬਦਲਣ ਦਾ ਆਫਰ
ਮੁੰਬਈ - ਹਾਲ ਹੀ ਵਿਚ ਬਹੁਤ ਜ਼ਿਆਦਾ ਅਜਿਹੀਆਂ ਸ਼ਿਕਾਇਤਾਂ ਮਿਲੀਆਂ ਹਨ ਕਿ ਨੈਕਸਸ-6 ਨਾਮਕ ਮੋਬਾਈਲ ਨੁਕਸਦਾਰ ਹੈ । ਬਹੁਤ ਸਾਰੇ ਗਾਹਕਾਂ ਦੀ ਸ਼ਿਕਾਇਤ ਹੈ ਕਿ ਨੈਕਸਸ-6 ਦਾ ਬੈਕ ਕਵਰ ਉੱਖੜ ਰਿਹਾ ਹੈ । ਵੱਖ-ਵੱਖ ਰੇਡਿਟ ਪੋਸਟਾਂ ਮੁਤਾਬਿਕ ਅਜਿਹਾ ਖ਼ਰਾਬ ਬੈਟਰੀ ਦੀ ਵਜ੍ਹਾ ਨਾਲ ਹੋ ਰਿਹਾ ਹੈ । ਖ਼ਰਾਬ ਬੈਟਰੀ ਦੇ ਫੁੱਲ ਜਾਣ ਨਾਲ ਬੈਕ ਕਵਰ ਉੱਪਰ ਉਠ ਜਾਂਦਾ ਹੈ । ਨਾਰਾਜ਼ ਯੂਜ਼ਰਜ਼ ਨੇ ਇਸ ਦੀ ਸ਼ਿਕਾਇਤ ਸੋਸ਼ਲ ਨੈੱਟਵਰਕ ਜਿਵੇਂ ਟਵਿਟਰ, ਗੂਗਲ 'ਤੇ ਰੇਡਿਟ ਦੇ ਮਾਧਿਅਮ ਨਾਲ ਕੀਤੀ ਹੈ । ਮੋਟੋਰੋਲਾ ਕੰਪਨੀ ਨੇ ਇਸ ਮੋਬਾਈਲ ਨੂੰ ਬਣਾਇਆ ਹੈ । ਗੂਗਲ ਨੇ ਸਭਤੋਂ ਪਹਿਲਾਂ ਇਸ ਖਰਾਬੀ ਦੀ ਪਛਾਣ ਕੀਤੀ । ਹਾਲਾਂਕਿ ਕੰਪਨੀ ਖ਼ਰਾਬ ਸੈੱਟ ਨੂੰ ਰਿਪਲੇਸ ਕਰਨ ਲਈ ਸਹਿਮਤ ਹੋ ਗਈ ਹੈ । ਕੰਪਨੀ ਨੇ ਕਈ ਯੂਜ਼ਰਜ਼ ਨੂੰ ਆਪਣੇ ਖ਼ਰਾਬ ਸੈੱਟ ਬਦਲਣ ਲਈ ਕਸਟਮਰ ਕੇਅਰ ਦੀ ਟੀਮ ਦੇ ਸੰਪਰਕ ਵਿਚ ਰਹਿਣ ਲਈ ਕਿਹਾ ਹੈ ।
ਨਵੀਂ ਈ-ਕਾਮਰਸ ਸਾਈਟ 'ਬਾਬੂਮੋਸ਼ਾਇ' ਸ਼ੁਰੂ
NEXT STORY