ਨਵੀਂ ਦਿੱਲੀ- ਪਿਛਲੇ ਕੁਝ ਸਾਲਾਂ ਤੋਂ ਆਨਲਾਈਨ ਸ਼ਾਪਿੰਗ ਦਾ ਟ੍ਰੈਂਡ ਕਾਫੀ ਤੇਜ਼ੀ ਨਾਲ ਵਧਿਆ ਹੈ ਅਤੇ ਈ-ਕਾਮਰਸ ਕੰਪਨੀਆਂ ਮਾਰਕਿਟ ਅਤੇ ਕਸਟਮਰ ਦਾ ਇਕ ਵੱਡਾ ਨੈੱਟਵਰਕ ਬਣਾਉਣ 'ਚ ਸਫਲ ਰਹੀਆਂ ਹਨ। ਆਨਲਾਈਨ ਸ਼ਾਪਿੰਗ ਤਾਂ ਉਂਝ ਕਾਫੀ ਸੁਵਿਧਾਜਨਕ ਅਤੇ ਆਸਾਨ ਹੈ ਜਿਸ 'ਚ ਤੁਸੀਂ ਮਾਰਕਿਟ ਜਾਣ ਅਤੇ ਸਮਾਂ ਬਰਬਾਦ ਕਰਨ ਦੇ ਝੰਝਟ ਤੋਂ ਬੱਚ ਜਾਂਦੇ ਹੋ ਪਰ ਇਸ ਦੇ ਕੁਝ ਨੁਕਸਾਨ ਵੀ ਹਨ ਜਿਸ 'ਚ ਧੋਖਾਧੜੀ ਦੀ ਵੱਡੀ ਗੁੰਜਾਇਸ਼ ਹੈ।
ਆਨਲਾਈਨ ਸ਼ਾਪਿੰਗ 'ਚ ਧੋਖਾਧੜੀ ਦੇ ਪਿਛਲੇ ਦਿਨਾਂ 'ਚ ਕਈ ਮਾਮਲੇ ਸਾਹਮਣੇ ਆਏ ਹਨ। ਕੁਝ ਦਿਨ ਪਹਿਲੇ ਨਵੀਂ ਦਿੱਲੀ ਦੇ ਸੀਨੀਅਰ ਸਰਕਾਰੀ ਅਧਿਕਾਰੀ ਯੋਗੇਂਦਰ ਗਰਗ ਨੇ ਸਨੈਪਡੀਲ ਤੋਂ ਨਾਈਕ ਏਅਰ ਮੈਕਸ ਸ਼ੂਜ਼ ਦੇ ਇਕ ਜੋੜੇ ਦਾ ਆਰਡਰ ਦਿੱਤਾ ਜਿਸ ਦੀ ਕੀਮਤ 9,445 ਰੁਪਏ ਸੀ। ਜਦੋਂ ਉਨ੍ਹਾਂ ਦੇ ਘਰ 'ਤੇ ਸ਼ੂਜ਼ ਡਿਲੀਵਰ ਕੀਤੇ ਗਏ ਤਾਂ ਉਹ ਇਹ ਦੇਖ ਕੇ ਹੈਰਾਨ ਰਹਿ ਗਏ ਕਿ ਉਹ ਨਕਲੀ ਸਨ। ਉਨ੍ਹਾਂ ਨੇ ਦੱਸਿਆ ''ਸੂਜ਼ ਸੂਰਤ ਤੋਂ ਆਏ ਹਨ। ਵੈਟ ਤਾਂ ਉਨ੍ਹਾਂ 'ਤੇ ਚਾਰਜ ਕੀਤਾ ਗਿਆ ਹੈ। ਪਰ ਚਾਲਾਨ 'ਤੇ ਜੋ ਟਿਨ ਨੰਬਰ ਅਤੇ ਸੀ.ਐੱਨ.ਟੀ. ਰਜਿਸਟ੍ਰੇਸ਼ਨ ਨੰਬਰ ਹੈ ਉਨ੍ਹਾਂ 'ਤੇ ਲਿਖਿਆ ਹੈ 'ਲਾਗੂ ਨਹੀਂ ਹੋਵੇਗਾ।' ਇਹ ਪੂਰੀ ਤਰ੍ਹਾਂ ਨਾਲ ਜਾਲਸਾਜ਼ੀ ਹੈ ਅਤੇ ਉਸ 'ਤੇ ਵੈੱਬਸਾਈਟ ਐਡਰੈਸ ਦਾ ਉੱਚਾਰਣ ਵੀ ਗਲਤ ਲਿਖਿਆ ਹੈ। ਇਸ 'ਤੇ nikebetterworld.com ਦੇ ਸਥਾਨ 'ਤੇ nikebetterwold.com ਲਿਖਿਆ ਹੋਇਆ ਹੈ। ਅਤੇ ਇਹ ਸਭ ਸਨੈਪਡੀਲ ਨੇ ਸਾਡੀ ਬੇਨਤੀ ਤੋਂ ਬਗੈਰ ਕੀਤਾ ਹੈ। ਉਨ੍ਹਾਂ ਨੇ ਵਾਪਸੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਸਨੈਪਡੀਲ ਦੇ ਇਕ ਬੁਲਾਰੇ ਨੇ ਦੱਸਿਆ ਕਿ ਸਨੈਪਡੀਲ ਉਨ੍ਹਾਂ ਵਿਕਰੇਤਾਵਾਂ ਨੂੰ ਪਛਾਣਦਾ ਹੈ ਜਿਨ੍ਹਾਂ ਦੀ ਵਿਕਰੀ ਦਾ ਸਹੀ ਰਿਕਾਰਡ ਹੈ ਅਤੇ ਨਕਲੀ ਪ੍ਰਾਡਕਟ ਵੇਚਣ ਵਾਲੇ ਵਿਕਰੇਤਾਵਾਂ ਦੇ ਖਿਲਾਫ ਕੰਪਨੀ ਕਾਰਵਾਈ ਕਰਦੀ ਹੈ। ਇਸੇ ਤਰ੍ਹਾਂ ਦੀ ਉਲੰਘਣਾ ਹੋਣ 'ਤੇ ਸਨੈਪਡੀਲ ਪੂਰੀ ਤਰ੍ਹਾਂ ਨੋਟੀਫਿਕੇਸ਼ਨ ਦਿੰਦਾ ਹੈ ਅਤੇ ਉਸ ਤੋਂ ਬਾਅਦ ਇਸ ਤਰ੍ਹਾਂ ਦੀਆਂ ਹਰਕਤਾਂ ਦੇ ਖਿਲਾਫ ਸਨੈਪਡੀਲ ਦੇ ਨਿਯਮਾਂ ਅਤੇ ਪਾਲਿਸੀਆਂ ਦੇ ਮੁਤਾਬਕ ਕਾਰਵਾਈ ਕਰਦਾ ਹੈ। ਜਦੋਂ ਉਨ੍ਹਾਂ ਤੋਂ ਗਰਗ ਦੇ ਨਕਲੀ ਨਾਈਕ ਸੂਜ਼ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਇਸ ਬਾਰੇ 'ਚ ਤੁਹਾਨੂੰ ਬਾਅਦ 'ਚ ਦੱਸਾਂਗੇ। ਪਰ ਲਗਭਗ ਇਕ ਹਫਤਾ ਹੋ ਗਿਆ ਹੈ, ਫਿਰ ਵੀ ਉਸ ਦਾ ਹੁਣ ਤੱਕ ਕੋਈ ਜਵਾਬ ਨਹੀਂ ਆਇਆ ਹੈ।
ਇਹ ਧਿਆਨ ਦੇਣ ਵਾਲੀ ਗੱਲ ਹੈ ਕਿ ਸਿਰਫ ਸਨੈਪਡੀਲ ਇਕੱਲਾ ਨਹੀਂ, ਜਿਸ ਦੀ ਵੈੱਬਸਾਈਟ ਦੇ ਜ਼ਰੀਏ ਜਾਲਸਾਜ਼ ਆਪਣੇ ਕਾਰਨਾਮਿਆਂ ਨੂੰ ਅੰਜਾਮ ਦਿੰਦੇ ਹਨ। ਕਿਉਂਕਿ ਹੁਣ ਵਧੇਰੇ ਲੋਕ ਚੰਗੀ ਡੀਲਸ ਦੇ ਲਈ ਛੋਟੇ ਤੋਂ ਵੱਡੇ ਸਾਮਾਨ ਦੀ ਖਰੀਦਾਰੀ ਦੇ ਲਈ ਆਨਲਾਈਨ ਸ਼ਾਪਿੰਗ ਦਾ ਸਹਾਰਾ ਲੈਂਦੇ ਹਨ, ਜਾਲਸਾਜ਼ਾਂ ਦਾ ਦਾਇਰਾ ਵੀ ਓਨਾ ਵੀ ਵੱਡਾ ਹੈ।
ਇਸੇ ਤਰ੍ਹਾਂ ਦੇ ਇਕ ਮਾਮਲੇ ਵਿਚ ਗੁੜਗਾਂਵ ਦੀ ਸ਼ਾਪਕਲੂਜ ਨੂੰ ਨਕਲੀ ਸਾਮਾਨ ਵੇਚਣ ਦੇ ਲਈ ਕੋਰਟ 'ਚ ਘਸੀਟਿਆ ਗਿਆ ਹੈ। ਇਹ ਕੰਪਨੀ ਖੁਦ ਨੂੰ ਤੇਜ਼ੀ ਨਾਲ ਉਭਰਦੀ ਹੋਈ ਈ-ਕਾਮਰਸ ਦੇ ਰੂਪ ਵਿਚ ਪੇਸ਼ ਕਰਦੀ ਹੈ। ਲਾਰਿਲ, ਟਾਮੀ, ਹਿਲਫਿਗਰ, ਸਕਾਲਕੈਂਡੀ ਅਤੇ ਰੇਬਾਨ ਨੇ ਸ਼ਾਪਕਲੂਜ ਦੇ ਖਿਲਾਫ ਦਿੱਲੀ ਹਾਈਕੋਰਟ ਵਿਚ ਜਾਲੀ ਸਾਮਾਨ ਵੇਚਣ ਦਾ ਮਾਮਲਾ ਦਰਜ ਕਰਵਾਇਆ ਹੈ। ਹਾਈ ਕੋਰਟ ਨੇ ਇਸ ਸਬੰਧ ਵਿਚ ਆਪਣੇ ਫੈਸਲੇ 'ਚ ਇਸ ਕੰਪਨੀ ਜਾਂ ਇਸ ਦੀ ਕਿਸੇ ਵੀ ਸਹਿਯੋਗੀ ਕੰਪਨੀ ਨੂੰ ਉਪਰੋਕਤ ਬ੍ਰੈਂਡਸ ਦੇ ਜਾਲੀ ਸਾਮਾਨ ਇਸਤੇਮਾਲ ਕਰਨ, ਬਣਾਉਣ, ਵੇਚਣ, ਸਪਲਾਈ ਕਰਨ ਜਾਂ ਡਿਸਪਲੇ ਕਰਨ ਤੋਂ ਮਨ੍ਹਾ ਕਰ ਦਿੱਤਾ ਹੈ।
Whatsapp ਯੂਜ਼ਰਸ ਲਈ ਇਕ ਵੱਡੀ ਖੁਸ਼ਖਬਰੀ! (ਦੇਖੋ ਤਸਵੀਰਾਂ)
NEXT STORY