ਏਲੁੱਰੂ (ਆਂਧਰਾ ਪ੍ਰਦੇਸ਼)- ਆਂਧਰਾ ਪ੍ਰਦੇਸ਼ ਦੇ ਪੱਛਮੀ ਗੋਦਾਵਰੀ ਜ਼ਿਲੇ 'ਚ ਵੱਖ-ਵੱਖ ਹਾਦਸਿਆਂ 'ਚ 2 ਸਕੇ ਭਰਾ-ਭੈਣਾਂ ਸਮੇਤ 5 ਲੋਕਾਂ ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਪੱਛਮੀ ਗੋਦਾਵਰੀ ਜ਼ਿਲੇ ਦੇ ਅਟਲੀ ਮੰਡਲ ਦੇ ਬੱਲੀਪਾਡੂ ਪਿੰਡ 'ਚ ਐਤਵਾਰ ਦੇਰ ਰਾਤ 2 ਸਕੀਆਂ ਭੈਣਾਂ ਸਮੇਤ ਤਿੰਨ ਲੋਕਾਂ ਦੀ ਤਾਲਾਬ 'ਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਵੇਲਪੁਰੀ ਮਣੀਕਾਂਤ (7), ਕੇ. ਪਾਵਨੀ (7) ਅਤੇ ਕੇ. ਦੁਰਗਾ ਮਹਾਲਕਸ਼ਮੀ (9) ਦੇ ਰੂਪ 'ਚ ਕੀਤੀ ਗਈ ਹੈ। ਉਹ ਸਾਰੇ ਬੱਚੇ ਆਪਣੀ ਦਾਦੀ ਦੇ ਇੱਥੇ ਮਕਰ ਸੰਕ੍ਰਾਂਤੀ ਸਮਾਰੋਹ 'ਚ ਸ਼ਾਮਲ ਹੋਣ ਲਈ ਗਏ ਸਨ। ਐਤਵਾਰ ਦੀ ਰਾਤ ਉਹ ਖੇਡਣ ਲਈ ਬਾਹਰ ਗਏ, ਉਸ ਤੋਂ ਬਾਅਦ ਫਿਰ ਵਾਪਸ ਨਹੀਂ ਆਏ। ਉਨ੍ਹਾਂ ਦੇ ਮਾਤਾ-ਪਿਤਾ ਨੇ ਪੁਲਸ 'ਚ ਤਿੰਨ ਬੱਚਿਆਂ ਦੇ ਲਾਪਤਾ ਹੋਣ ਦੀ ਰਿਪੋਰਟ ਦਰਜ ਕਰਵਾਈ ਸੀ। ਉਨ੍ਹਾਂ ਦੀਆਂ ਲਾਸ਼ਾਂ ਤਾਲਾਬ 'ਚ ਤੈਰਦੀਆਂ ਹੋਈਆਂ ਮਿਲੀਆਂ। ਜਿਨ੍ਹਾਂ 'ਚੋਂ ਪਾਵਨੀ ਅਤੇ ਦੁਰਗਾ ਮਹਾਲਕਸ਼ਮੀ ਦੋਵੇਂ ਸਕੀਆਂ ਭੈਣਾਂ ਸਨ। ਇਕ ਹੋਰ ਘਟਨਾ 'ਚ ਐਤਵਾਰ ਦੀ ਰਾਤ ਪੱਛਮੀ ਗੋਦਾਵਰੀ ਜ਼ਿਲੇ ਦੇ ਸੇਲਾਮੰਚੀਲੀ ਮੰਡਲ ਦੇ ਕਨਕਾਇਲੰਕਾ ਦੇ ਵਸ਼ਿਸ਼ਟ ਸਰੋਤ 'ਚ ਐੱਮ. ਗਣੇਸ਼ ਬਾਬੂ (5) ਅਤੇ ਕਾਸੁੱਲਯਾ (6) ਦੀ ਡੁੱਬਣ ਨਾਲ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਲਾਸ਼ਾਂ ਨੂੰਬਾਹਰ ਕੱਢ ਕੇ ਉਨ੍ਹਾਂ ਦੇ ਮਾਤਾ-ਪਿਤਾ ਨੂੰ ਸੌਂਪ ਦਿੱਤਾ ਗਿਆ।
ਭਾਜਪਾ ਨੂੰ ਆਪਣੇ ਨੇਤਾਵਾਂ 'ਤੇ ਭਰੋਸਾ ਨਹੀਂ ਰਿਹਾ: ਕਾਂਗਰਸ
NEXT STORY