ਕੁਰੂਕਸ਼ੇਤਰ- ਅੱਜ ਦੇ ਸਮੇਂ ਵਿਚ ਰਿਸ਼ਤਿਆਂ ਵਿਚਲੀ ਮਿਠਾਸ ਫਿੱਕੀ ਪੈਂਦੀ ਜਾ ਰਿਹਾ ਹੈ। ਲੜਾਈ ਝਗੜੇ ਇੰਨੇ ਕੁ ਵਧ ਗਏ ਹਨ ਕਿ ਗੱਲ ਮਰਨ-ਮਰਾਉਣ ਤਕ ਜਾ ਪਹੁੰਚਦੀ ਹੈ। ਜਿਸ ਕਾਰਨ ਪਛਤਾਵੇ ਤੋਂ ਬਿਨਾ ਕੁਝ ਹਾਸਲ ਨਹੀਂ ਹੁੰਦਾ ਹੈ। ਕੁਝ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ, ਕੁਰੂਕਸ਼ੇਤਰ 'ਚ। ਜਿੱਥੇ ਇਕ ਭਰਾ ਆਪਣੇ ਹੱਥੀ ਆਪਣੀ ਭੈਣ ਦਾ ਘਰ ਉਜਾੜ ਬੈਠਾ ਹੈ।
ਘਟਨਾ ਕੁਰੂਕਸ਼ੇਤਰ ਦੇ ਮਾਡਲ ਟਾਊਨ ਦੀ ਹੈ, ਜਿੱਥੇ ਇਕ ਸਾਲੇ ਨੇ ਕਿਸੇ ਗੱਲ ਨੂੰ ਲੈ ਕੇ ਜੀਜੇ ਦੀ ਹੱਤਿਆ ਕਰ ਦਿੱਤੀ। ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦੋਸ਼ੀ ਪ੍ਰਦੀਪ ਆਪਣੀ ਭਾਣਜੀ 'ਤੇ ਬੁਰੀ ਨਜ਼ਰ ਰੱਖਦਾ ਸੀ, ਇਸ ਗੱਲ ਨੂੰ ਲੈ ਕੇ ਝਗੜਾ ਇੰਨਾ ਕੁ ਵਧ ਗਿਆ ਕਿ ਪ੍ਰਦੀਪ ਨੇ ਆਪਣੀ ਹੀ ਭੈਣ ਦਾ ਸੁਹਾਗ ਉਜਾੜ ਦਿੱਤਾ।
ਪੁਲਸ ਨੇ ਦੋਸ਼ੀ ਸਾਲੇ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਮ੍ਰਿਤਕ ਉੱਤਰ ਪ੍ਰਦੇਸ਼ ਦੇ ਜ਼ਿਲਾ ਬਰੇਲੀ ਦਾ ਰਹਿਣ ਵਾਲਾ ਸੀ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਤਣਾਅ ਦੀ ਸਥਿਤੀ ਬਣੀ ਹੋਈ ਹੈ।
ਸੀ.ਆਰ.ਪੀ.ਐੱਫ ਜਵਾਨ ਨੇ ਬੰਦੂਕ ਦੇ ਜ਼ੋਰ 'ਤੇ ਪਤਨੀ ਨੂੰ ਪਿਲਾਇਆ ਜ਼ਹਿਰ
NEXT STORY