ਨਵੀਂ ਦਿੱਲੀ- ਕਾਂਗਰਸ ਜਨਰਲ ਸਕੱਤਰ ਅਜੇ ਮਾਕਨ ਨੇ ਦਿੱਲੀ ਪ੍ਰਦੇਸ਼ ਪ੍ਰਧਾਨ ਅਰਵਿੰਦਰ ਲਵਲੀ ਦੇ ਪਾਰਟੀ ਤੋਂ ਨਾਰਾਜ਼ ਹੋਣ ਦੀਆਂ ਖਬਰਾਂ ਨੂੰ ਸਿਰੇ ਤੋਂ ਖਾਰਜ ਕਰਦੇ ਹੋਏ ਕਿਹਾ ਕਿ ਹਾਰੂਨ ਯੁਸੂਫ ਅਤੇ ਲਵਲੀ ਅਤੇ ਖੁਦ ਦੀ ਤਿਕੜੀ ਨੂੰ ਅਮਰ, ਅਕਬਰ ਅਤੇ ਐਂਥਨੀ ਵਾਂਗ ਕਰਾਰ ਦਿੱਤਾ। ਮਾਕਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲਵਲੀ ਅਤੇ ਯੁਸੂਫ ਅਤੇ ਉਹ ਪਿਛਲੇ 10-15 ਸਾਲਾਂ ਤੋਂ ਦਿੱਲੀ 'ਚ ਇਕਜੁਟ ਹੋ ਕੇ ਪਾਰਟੀ ਲਈ ਕੰਮ ਕਰ ਰਹੇ ਹਨ ਅਤੇ ਇਮਾਨਦਾਰੀ ਦਾ ਸਾਡਾ ਸ਼ਾਨਦਾਰ ਰਿਕਾਰਡ ਹੈ, ਜੋ ਕਿਤੇ ਹੋਰ ਦੇਖਣ ਨੂੰ ਨਹੀਂ ਮਿਲਦਾ।
ਉਨ੍ਹਾਂ ਨੇ ਇਨ੍ਹਾਂ ਗੱਲਾਂ ਨੂੰ ਗਲਤ ਦੱਸਿਆ ਕਿ ਲਵਲੀ ਪਾਰਟੀ ਤੋਂ ਨਾਰਾਜ਼ ਹਨ। ਉਨ੍ਹਾਂ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਮੁਹਿੰਮ ਦੀ ਕਮਾਨ ਉਨ੍ਹਾਂ ਨੂੰ ਨਹੀਂ ਦਿੱਤੀ ਗਈ ਹੈ ਅਤੇ ਇਸ ਲਈ ਉਹ ਚੋਣ ਨਹੀਂ ਲੜ ਰਹੇ ਹਨ। ਮਾਕਨ ਨੇ ਕਿਹਾ ਕਿ ਸਾਡੀ ਅਮਰ, ਅਕਬਰ ਵਾਂਗ ਅਰਵਿੰਦਰ ਦੀ ਤਿਕੜੀ ਹੈ। ਮੰਚ 'ਤੇ ਤਿੰਨੋਂ ਇਕੱਠੇ ਬੈਠੇ ਪਾਰਟੀ ਦੇ ਦਿੱਲੀ ਮੁਖੀ ਪੀ. ਸੀ. ਚਾਕੋ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਐਂਥਨੀ ਵੀ ਇਸ 'ਚ ਸ਼ਾਮਲ ਹੈ।
ਮੰਗਲਵਾਰ ਨੂੰ ਨਾਮਜ਼ਦ ਦਾਖਲ ਕਰਨਗੇ ਕੇਜਰੀਵਾਲ
NEXT STORY