ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੱਚੀਆਂ ਨੂੰ ਆਰਥਿਕ ਰੂਪ ਨਾਲ ਸਬਲ ਬਣਾਉਣ ਲਈ 'ਸੁਕੰਨਿਆ ਸਮਰਿੱਧੀ ਖਾਤਾ ਯੋਜਨਾ' ਦੀ ਘੋਸ਼ਣਾ ਕਰਨਗੇ ਜਿਸ 'ਚ ਉਨ੍ਹਾਂ ਨੂੰ ਨਕਦ ਇਨਾਮ ਦਿੱਤੇ ਜਾਣ ਦੀ ਸੰਭਾਵਨਾ ਹੈ।
ਸੂਤਰਾਂ ਨੇ ਦੱਸਿਆ ਕਿ ਵੀਰਵਾਰ ਨੂੰ ਮੋਦੀ ਨੇ ਹਰਿਆਣਾ ਦੇ ਪਾਨੀਪਤ 'ਚ 'ਬੇਟੀ ਬਚਾਓ ਬੇਟੀ ਪੜਾਓ' ਯੋਜਨਾ ਦਾ ਉਦਘਾਟਨ ਕਰਨਗੇ। ਇਸ ਯੋਜਨਾ ਦੀ ਘੋਸ਼ਣਾ ਮੌਜੂਦਾ ਵਿੱਤ ਸਾਲ ਦੇ ਕੇਂਦਰੀ ਬਜਟ 'ਚ ਕੀਤੀ ਗਈ ਸੀ ਅਤੇ ਇਸ ਲਈ 100 ਕਰੋੜ ਰੁਪਏ ਦਾ ਅਲਾਟਮੈਂਟ ਕੀਤਾ ਗਿਆ ਸੀ। ਸੂਤਰਾਂ ਅਨੁਸਾਰ 'ਬੇਟੀ ਬਚਾਓ ਬੇਟੀ ਪੜਾਓ' ਯੋਜਨਾ ਨਾਲ ਸੁਕੰਨਿਆ ਸਮਰਿੱਧੀ ਖਾਤਾ ਯੋਜਨਾ ਦੀ ਤਰਜ਼ 'ਤੇ ਬੱਚੀਆਂ ਦੇ ਨਾਂ ਤੋਂ ਬੈਂਕ ਖਾਤੇ ਖੋਲ੍ਹੇ ਜਾਣਗੇ। ਪ੍ਰਧਾਨ ਮੰਤਰੀ ਦੀ ਇਸ ਯੋਜਨਾ ਦੀ ਘੋਸ਼ਣਾ ਨਾਲ ਬੱਚੀਆਂ ਨੂੰ ਕੁਝ ਨਕਦ ਇਨਾਮ ਵੀ ਦਿੱਤੇ ਜਾਣ ਦੀ ਸੰਭਾਵਨਾ ਹੈ।
'ਬੇਟੀ ਬਚਾਓ ਬੇਟੀ ਪੜਾਓ' ਮੁਹਿੰਮ 'ਚ 100 ਜ਼ਿਲਿਆਂ 'ਚ ਲਾਗੂ ਕੀਤਾ ਜਾ ਰਿਹਾ ਹੈ। ਇਨ੍ਹਾਂ 'ਚ 95 ਅਜਿਹੇ ਜ਼ਿਲੇ ਸ਼ਾਮਲ ਹਨ, ਜਿਨ੍ਹਾਂ 'ਚ ਬਾਲਕ ਬਾਲਿਕਾ ਅਨੁਪਾਤ ਵਧਾਇਆ ਜਾ ਰਿਹਾ ਹੈ ਅਤੇ ਰਾਸ਼ਟਰੀ ਔਸਤ ਤੋਂ ਘੱਟ ਹੈ। ਬਾਕੀ ਪੰਜ ਜ਼ਿਲੇ ਅਜਿਹੇ ਹਨ, ਜਿਨ੍ਹਾਂ 'ਚ ਬਾਲਕ ਬਾਲਿਕਾਵਾਂ ਅਨੁਪਾਤ ਰਾਸ਼ਟਰੀ ਔਸਤ ਤੋਂ ਜ਼ਿਆਦਾ ਹੈ ਅਤੇ ਇਹ ਅਨੁਪਾਤ ਘੱਟ ਰਿਹਾ ਹੈ।
ਮੋਦੀ ਨੇ ਲੜਕੀਆਂ ਦੀ ਭਲਾਈ ਲਈ ਚੁੱਕਿਆ ਵੱਡਾ ਕਦਮ!
NEXT STORY