ਮਨਪਸੰਦ ਮੈਸੇਜਿੰਗ ਐਪਲੀਕੇਸ਼ਨ 'ਵਟ੍ਹਸਐਪ' ਹੁਣ ਬਹੁਤ ਛੇਤੀ ਤੁਹਾਡੇ ਡੈਸਕਟਾਪ ਜਾਂ ਪਰਸਨਲ ਕੰਪਿਊਟਰ 'ਤੇ ਵੀ ਉਪਲੱਬਧ ਹੋਵੇਗਾ । ਇਹ ਜਾਣਕਾਰੀ ਵਟ੍ਹਸਐਪ ਦੇ ਚੀਫ ਜੈਨ ਕਾਊਮ ਨੇ ਆਪਣੇ ਫੇਸਬੁੱਕ ਪੇਜ਼ 'ਤੇ ਦਿੱਤੀ ।
ਉਨ੍ਹਾਂ ਨੇ ਫੇਸਬੁੱਕ 'ਤੇ ਲਿਖਿਆ ਹੈ ਕਿ ਸਾਡਾ ਵੈੱਬ ਕਲਾਈਂਟ ਸਾਧਾਰਨ ਤੌਰ 'ਤੇ ਤੁਹਾਡੇ ਫੋਨ ਦਾ ਐਕਸਟੈਂਸ਼ਨ ਹੋਵੇਗਾ । ਤੁਹਾਡੇ ਮੋਬਾਈਲ ਡਿਵਾਈਸ 'ਤੇ ਹੋਣ ਵਾਲੀ ਗੱਲਬਾਤ ਅਤੇ ਮੈਸੇਜਿਸ ਨੂੰ ਵੈੱਬ ਬਰਾਊਜ਼ਰ 'ਤੇ ਵਿਖਾਇਆ ਜਾਵੇਗਾ । ਇਸਦਾ ਮਤਲੱਬ ਇਹ ਹੈ ਕਿ ਤੁਹਾਡੇ ਸਾਰੇ ਸੁਨੇਹੇ ਤੁਹਾਡੇ ਫੋਨ 'ਤੇ ਵੀ ਰਹਿਣਗੇ । ਜੈਨ ਕਾਊਮ ਨੇ ਦੱਸਿਆ ਕਿ ਵਟ੍ਹਸਐਪ ਦਾ ਸੋਧਿਆ ਐਡੀਸ਼ਨ ਅਜੇ ਐਂਡ੍ਰਾਇਡ, ਵਿੰਡੋਜ਼ ਫੋਨ ਅਤੇ ਬਲੈਕਬੇਰੀ ਫੋਨ 'ਤੇ ਉਪਲੱਬਧ ਹੈ ਪਰ ਆਈਫੋਨਸ 'ਤੇ ਨਹੀਂ । ਜੈਨ ਨੇ ਕਿਹਾ ਕਿ ਹੁਣ ਸਾਨੂੰ ਵੇਖਣਾ ਹੈ ਕਿ ਇਹ ਕਿਹੋ ਜਿਹਾ ਕੰਮ ਕਰਦੀ ਹੈ । ਫਿਲਹਾਲ ਵਟ੍ਹਸਐਪ ਦੀ ਇਹ ਸੇਵਾ ਗੂਗਲ ਕਰੋਮ ਨਾਲ ਹੀ ਕੰਮ ਕਰਦੀ ਹੈ ।
ਇਸ ਸਮੇਂ ਵ੍ਹਟਸਐਪ ਦੇ ਸੰਸਾਰ ਭਰ ਵਿਚ 600 ਮਿਲੀਅਨ ਐਕਟਿਵ ਯੂਜ਼ਰਸ ਹਨ ਜਿਨ੍ਹਾਂ ਵਿਚ 70 ਮਿਲੀਅਨ ਯੂਜ਼ਰਸ ਸਿਰਫ ਭਾਰਤ ਵਿਚ ਹੀ ਹਨ ਜੇਕਰ ਵਟ੍ਹਸਐਪ ਛੇਤੀ ਹੀ ਡੈਸਕਟਾਪ 'ਤੇ ਵੀ ਸੇਵਾ ਸ਼ੁਰੂ ਕਰ ਦੇਵੇ ਤਾਂ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ । ਇਸ ਤੋਂ ਪਹਿਲਾਂ ਵਾਈਬਰ, ਟੈਲੀਗਰਾਮ ਅਤੇ ਵੀ. ਚੈਟ ਵਰਗੇ ਮੈਸੇਜਿੰਗ ਐਪਸ ਡੈਸਕਟਾਪ ਵਰਜਨ ਨਾਲ ਮੌਜੂਦ ਹਨ।
ਇਸ ਤਰ੍ਹਾਂ ਹੋਵੇਗਾ ਵੈਬਸਾਈਟ 'ਤੇ ਜਾਣਾ
ਵਟ੍ਹਸਐਪ ਦੀ ਨਵੀਂ ਸੇਵਾ ਲੈਣ ਲਈ ਤੁਹਾਨੂੰ ਗੂਗਲ ਕਰੋਮ ਰਾਹੀਂ ਵਟ੍ਹਸਐਪ ਦੀ ਵੈਬਸਾਈਟ 'ਤੇ ਜਾਣਾ ਹੈ । ਇਸ 'ਚ ਤੁਹਾਨੂੰ ਇਕ ਕਿਊਆਰ ਕੋਡ ਦਿਖਾਈ ਦੇਵੇਗਾ । ਇਸ ਕੋਡ ਨੂੰ ਸਕੈਨ ਕਰੋ ਅਤੇ ਉਸ ਦੇ ਬਾਅਦ ਤੁਸੀਂ ਕੰਮ ਸ਼ੁਰੂ ਕਰ ਸਕਦੇ ਹੋ ਪਰ ਇਹ ਜ਼ਰੂਰੀ ਹੈ ਕਿ ਤੁਹਾਡਾ ਫੋਨ ਇੰਟਰਨੈਟ ਨਾਲ ਕੁਨੈਕਟ ਰਹੇ । ਨਾਲ ਹੀ ਤੁਹਾਨੂੰ ਇਹ ਯਕੀਨੀ ਕਰਨਾ ਹੈ ਕਿ ਤੁਹਾਡੇ ਫੋਨ ਵਿਚ ਵਟ੍ਹਸਐਪ ਦਾ ਨਵਾਂ ਐਡੀਸ਼ਨ ਉਪਲੱਬਧ ਹੈ । ਕਾਊਮ ਨੇ ਦੱਸਿਆ ਕਿ ਐੱਚ. ਟੀ. ਸੀ. 'ਤੇ ਇਸਨੂੰ ਨਵੇਂ ਸਿਰਿਓਂ ਇੰਸਟਾਲ ਕਰਨ ਵਿਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਜਦੋਂਕਿ ਬਲੈਕਬੇਰੀ 'ਤੇ ਬਹੁਤ ਆਸਾਨ ਤਰੀਕੇ ਨਾਲ ਇਹ ਕੰਮ ਕਰਦਾ ਹੈ ।
ਹਰ ਮਹੀਨੇ ਖਰੀਦੇਗਾ 60 ਬਿਲੀਅਨ ਯੂਰੋ ਦੀ ਜਾਇਦਾਦ
NEXT STORY