ਫਰੈਂਕਫਰਟ - ਆਰਥਿਕ ਸੰਕਟ 'ਚੋਂ ਲੰਘ ਰਹੇ ਯੂਰਪ ਦੀ ਆਰਥਿਕਤਾ ਨੂੰ ਬਚਾਉਣ ਲਈ ਵੀਰਵਾਰ ਨੂੰ ਯੂਰਪੀ ਸੈਂਟਰਲ ਬੈਂਕ (ਈ. ਸੀ. ਬੀ.) ਅੱਗੇ ਆ ਗਿਆ । ਈ. ਸੀ. ਬੀ. ਦੇ ਪ੍ਰਧਾਨ ਕਾਰਿਓ ਦਸ਼ਮੀ ਨੇ ਫਰੈਂਕਫਰਟ ਬੈਂਕ ਵਲੋਂ ਹਰ ਮਹੀਨੇ 60 ਬਿਲੀਅਨ ਯੂਰੋ (69 ਬਿਲੀਅਨ ਡਾਲਰ) ਦੀ ਜਾਇਦਾਦ ਖਰੀਦਣ ਦਾ ਐਲਾਨ ਕੀਤਾ । ਈ. ਸੀ. ਬੀ. ਨੇ ਇਹ ਫੈਸਲਾ ਮਹਿੰਗਾਈ ਦਰ ਦੇ ਹੇਠਾਂ ਲੁੜਕ ਜਾਣ ਕਾਰਨ ਚੁੱਕਿਆ ਹੈ । ਈ. ਸੀ. ਬੀ. ਦਾ ਇਹ ਪ੍ਰੋਗਰਾਮ ਸਤੰਬਰ 2016 ਤਕ ਜਾਰੀ ਰਹੇਗਾ ।
ਪਿਛਲੇ ਲੰਮੇ ਸਮੇਂ ਤੋਂ ਈ. ਸੀ. ਬੀ. ਵਲੋਂ ਹਰ ਮਹੀਨੇ 50 ਬਿਲੀਅਨ ਯੂਰੋ ਦੀ ਜਾਇਦਾਦ ਖਰੀਦ ਪ੍ਰੋਗਰਾਮ ਦੇ ਐਲਾਨ ਦੀ ਉਮੀਦ ਕੀਤੀ ਜਾ ਰਹੀ ਸੀ ਪਰ ਵੀਰਵਾਰ ਨੂੰ ਈ. ਸੀ. ਬੀ. ਨੇ ਉਮੀਦ ਤੋਂ ਵੱਧ ਕੇ 60 ਬਿਲੀਅਨ ਯੂਰੋ ਪ੍ਰਤੀ ਮਹੀਨਾ ਜਾਇਦਾਦਾਂ ਖਰੀਦਣ ਦੇ ਐਲਾਨ ਨਾਲ ਅਰਥ ਜਗਤ ਨੂੰ ਹੈਰਾਨ ਕਰ ਦਿੱਤਾ ।
ਹਾਲਾਂਕਿ ਕਰੰਸੀ ਨੀਤੀ ਦੇ ਐਲਾਨ ਵੇਲੇ ਈ. ਸੀ. ਬੀ. ਦੀਆਂ ਵਿਆਜ ਦਰਾਂ 'ਚ ਕੋਈ ਤਬਦੀਲੀ ਨਹੀਂ ਕੀਤੀ । ਦਸੰਬਰ 'ਚ ਯੂਰਪ ਦੀ ਮਹਿੰਗਾਈ ਦਰ 0.2 ਫ਼ੀਸਦੀ ਤੱਕ ਪਹੁੰਚ ਗਈ ਸੀ । ਮੰਨਿਆ ਜਾ ਰਿਹਾ ਹੈ ਕਿ ਈ. ਸੀ. ਬੀ. ਦੇ ਇਸ ਐਲਾਨ ਦੇ ਬਾਅਦ ਯੂਰਪ ਨੂੰ ਡਿੱਗ ਰਹੀ ਮਹਿੰਗਾਈ ਤੋਂ ਨਿਜਾਤ ਮਿਲੇਗੀ।
ਇਸ ਯੋਜਨਾ ਤਹਿਤ ਈ. ਸੀ. ਬੀ. 1.1 ਟਰਿਲੀਅਨ ਯੂਰੋ (1.3 ਟਰਿਲੀਅਨ ਡਾਲਰ) ਯੂਰਪ ਦੀ ਇਕਾਨਮੀ 'ਚ ਪਾਵੇਗਾ । ਈ. ਸੀ. ਬੀ. ਦੇ ਇਸ ਐਲਾਨ ਤੋਂ ਬਾਅਦ ਕਰੰਸੀ ਬਾਜ਼ਾਰ 'ਚ ਯੂਰੋ ਲੁੜਕ ਗਿਆ ਅਤੇ ਕਰੀਬ 1 ਫ਼ੀਸਦੀ ਦੀ ਗਿਰਾਵਟ ਨਾਲ 1.15 ਡਾਲਰ ਪ੍ਰਤੀ ਯੂਰੋ ਤਕ ਪਹੁੰਚ ਗਿਆ ।
ਪੈਟਰੋਲ ਸੰਕਟ : ਪਾਕਿਸਤਾਨ 'ਚ ਮੁਸ਼ਕਿਲਾਂ ਵਧੀਆਂ
NEXT STORY