ਨਵੀਂ ਦਿੱਲੀ- ਇਕ ਹੋਰ ਖੁਸ਼ਖਬਰੀ ਹੈ ਕਿ ਹੁਣ ਜ਼ਬਰਦਸਤ ਪਲਾਨ ਨਾਲ ਵਟਸਐਪ ਸਿਮ ਵੀ ਆ ਚੁੱਕੀ ਹੈ । ਇਹ ਸਿਮ ਦੁਨੀਆ ਦੇ 150 ਦੇਸ਼ਾਂ ਵਿਚ ਕੰਮ ਕਰਦੀ ਹੈ। ਇਹ ਸਿਮ ਵਟਸਐਪ ਓਨਲੀ ਹੈ ਜਿਸਦਾ ਫਾਇਦਾ ਵਟਸਐਪ ਯੂਜ਼ਰ ਬਹੁਤ ਵਧੀਆ ਢੰਗ ਨਾਲ ਚੁੱਕ ਸਕਦੇ ਹਨ।
ਇਸ ਅਨੋਖੀ ਵਟਸਐਪ ਓਨਲੀ ਸਿਮ ਨੂੰ ਇਟਾਲੀਅਨ ਕੰਪਨੀ ਜ਼ੀਰੋਮੋਬਾਈਲ ਲੈ ਕੇ ਆਈ ਹੈ। ਕੰਪਨੀ ਇਸ ਸਿਮ ਨੂੰ ਵਟਸਿਮ ਨਾਂ ਨਾਲ ਲੈ ਕੇ ਆਈ ਹੈ । ਇਸ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਸਦੇ ਤਹਿਤ ਯਾਤਰਾ ਦੌਰਾਨ ਦੂਜੇ ਨੈੱਟਵਰਕ ਸਰਕਲ ਵਿਚ ਜਾਣ ਅਤੇ ਵਿਦੇਸ਼ ਵਿਚ ਜਾ ਕੇ ਵਟਸਐਪ ਯੂਜ਼ ਕਰਨ 'ਤੇ ਰੋਮਿੰਗ ਚਾਰਜ ਨਹੀਂ ਲੱਗਦਾ । ਵਟਸਿਮ ਤਹਿਤ ਵਟਸਐਪ ਯੂਜ਼ ਕਰਨ 'ਤੇ ਇੰਟਰਨੈੱਟ ਦਾ ਉਸ ਦੇ ਸਥਾਈ ਸਰਕਲ ਵਾਂਗ ਚਾਰਜ ਲੱਗਦਾ ਹੈ । ਇਸ ਵਟਸਐਪ ਓਨਲੀ ਸਿਮ ਦੀ ਕੀਮਤ 10 ਯੂਰੋ (ਲੱਗਭੱਗ 714 ਰੁਪਏ) ਰੱਖੀ ਗਈ ਹੈ।ਇਸ ਦੇ ਤਹਿਤ 5 ਯੂਰੋ ਲਗਭੱਗ 350 ਰਪੁਏ) ਤੱਕ ਦੀ ਵੈਲਿਊ ਦੇ ਟੈਕਸਟ ਮੈਸੇਜ ਇਕ ਸਾਲ ਤਕ ਬਿਲਕੁੱਲ ਮੁਫਤ ਵਿਚ ਕਰ ਸਕਦੇ ਹਨ । ਇਹ ਸਿਮ ਦੂਜੇ ਸਰਕਲ ਸਮੇਤ ਦੁਨੀਆ ਦੇ 150 ਦੇਸ਼ਾਂ ਵਿਚ ਕੰਮ ਕਰਦੀ ਹੈ । ਇਸ ਸਿਮ ਨੂੰ ਵਟਸਿਮ ਦੀ ਵੈੱਬਸਾਈਟ ਨਾਲ ਆਨਲਾਈਨ ਵਿਕਰੀ ਲਈ ਜਾਰੀ ਕੀਤਾ ਗਿਆ ਹੈ ।
ਹੁਣ ਕੰਪਿਊਟਰ 'ਤੇ ਵੀ ਵਟ੍ਹਸ ਐਪ
NEXT STORY