ਨਵੀਂ ਦਿੱਲੀ- ਐਪਲ ਦਾ ਨਵਾਂ ਸਮਾਰਟਫੋਨ ਆਈਫੋਨ 6 ਅਤੇ ਆਈਫੋਨ 6 ਪਲੱਸ ਡਿਜ਼ਾਈਨ, ਲੁੱਕ ਅਤੇ ਪਰਫਾਰਮੈਂਸ ਦੇ ਮਮਾਲੇ 'ਚ ਇਕ ਵਧੀਆ ਫੋਨ ਹੈ ਅਤੇ ਇਸ 'ਚ ਕੋਈ ਸ਼ੱਕ ਨਹੀਂ ਹੈ ਪਰ ਇਸ ਦੇ ਨਾਲ 4.7 ਇੰਚ ਵਾਲੇ ਆਈਫੋਨ 6 ਅਤੇ 5.5 ਇੰਚ ਵਾਲੇ ਆਈਫੋਨ 6 ਪਲੱਸ ਨੇ ਇਕ ਕਮਾਲ ਕਰ ਦਿਖਾਇਆ ਹੈ। ਨਵੇਂ ਆਈਫੋਨ ਨੇ ਅਮਰੀਕਾ ਅਤੇ ਚਾਈਨਾ ਵਰਗੇ ਬਾਜ਼ਾਰਾਂ 'ਚ ਕੰਪਨੀ ਦੇ ਮਾਰਕੀਟ ਸ਼ੇਅਰ (ਫਾਇਦਾ) ਨੂੰ ਵੀ ਵਧਾਉਣ 'ਚ ਵਧੀਆ ਮਦਦ ਕੀਤੀ ਹੈ।
ਐਪਲ ਗੇ 4.7 ਇੰਚ ਵਾਲੇ ਆਈਫੋਨ 6 ਦੀ ਜਗ੍ਹਾ 5.5 ਇੰਚ ਵਾਲੇ ਆਈਫੋਨ 6 ਪਲੱਸ ਨੇ ਐਪਲ ਦੀ ਲੋਕਪ੍ਰਿਯਤਾ ਵਧਾਉਣ 'ਚ ਮਦਦ ਕੀਤੀ ਹੈ। ਜਨਵਰੀ ਦੀ ਇਕ ਰਿਪੋਰਟ ਅਨੁਸਾਰ ਆਈਫੋਨ 6 ਪਲੱਸ ਨੇ ਅਮਰੀਕਾ ਅਤੇ ਚਾਈਨਾ ਦੇ ਸਮਾਰਟਫੋਨ ਬਾਜ਼ਾਰ 'ਚ 5 ਫੀਸਦੀ ਤਕ ਦਾ ਵਾਧਾ ਕਰਦੇ ਹੋਏ ਅਮਰੀਕਾ 'ਚ 25 ਫੀਸਦੀ ਅਤੇ ਚਾਈਨਾ 'ਚ 40 ਫੀਸਦੀ ਤਕ ਪਹੁੰਚ ਗਈ ਹੈ। ਗੌਰ ਹੋਵੇ ਕਿ ਨਵੰਬਰ ਦੀ ਇਕ ਇਕ ਰਿਪੋਰਟ ਅਨੁਸਾਰ ਐਪਲ ਆਈਫੋਨ 6 ਅਤੇ ਆਈਫੋਨ 6 ਪਲੱਸ ਨੇ ਅਕਤੂਬਰ ਤਕ ਅਮਰੀਕਾ 'ਚ 20 ਫੀਸਦੀ ਅਤੇ ਚਾਈਨਾ 'ਚ 35 ਫੀਸਦੀ ਵਿਕਰੀ ਵਧਾਉਣ 'ਚ ਮਦਦ ਕੀਤੀ ਸੀ ਪਰ ਨਵੀਂ ਰਿਪਰੋਟ ਇਕ ਵਾਰ ਫਿਰ ਐਪਲ ਦੇ ਲਈ ਖੁਸ਼ੀ ਦੀ ਖਬਰ ਲੈ ਕੇ ਆਈ ਹੈ।
ਹੁਣ ਵਟਸਐਪ ਯੂਜ਼ਰਸ ਲਈ ਆ ਗਈ ਵਟਸਐਪ ਸਿਮ (ਦੇਖੋ ਤਸਵੀਰਾਂ)
NEXT STORY