ਨਵੀਂ ਦਿੱਲੀ- ਮਾਈਕਰੋਸਾਫਟ ਨੇ ਪਿੱਛਲੇ ਸਾਲ ਭਾਰਤ 'ਚ ਬਹੁਤ ਸਾਰੇ ਵਧੀਆ ਸਮਾਰਟਫੋਨ ਲਾਂਚ ਕੀਤੇ। ਜਿਸ 'ਚ ਲੂਮਿਆ 535, ਲੂਮਿਆ 730, ਲੂਮਿਆ 830 ਵਰਗੇ ਡਿਵਾਈਸ ਸ਼ਾਮਲ ਹਨ। ਹਾਲ ਹੀ 'ਚ ਕੰਪਨੀ ਵਲੋਂ ਬਜਟ ਸਮਾਰਟਫੋਨ ਲੂਮਿਆ 435 ਅਤੇ 532 ਨੂੰ ਪੇਸ਼ ਕੀਤਾ ਗਿਆ ਸੀ। ਹੁਣ ਇਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ 'ਚ ਇਸ ਗੱਲ ਦੀ ਜਾਣਕਾਰੀ ਮਿਲੀ ਹੈ ਕਿ ਮਾਈਕਰੋਸਾਫਟ ਦਾ ਵਧੀਆ ਲੂਮਿਆ ਸਮਾਰਟਫੋਨ ਭਾਰਤ 'ਚ ਲਾਂਚ ਨਹੀਂ ਕੀਤਾ ਗਿਆ ਜਾਵੇਗਾ।
ਨਿਊਜ਼ ਰਿਪੋਰਟ ਅਨੁਸਾਰ ਮਾਈਕਰੋਸਾਫਟ ਦੀ ਵਿੰਡੋਜ਼ 'ਤੇ ਚੱਲਣ ਵਾਲਾ 4ਜੀ ਸਮਾਰਟਫੋਨ ਲੂਮਿਆ 735 ਲਾਂਚ ਨਹੀਂ ਕੀਤਾ ਜਾਵੇਗਾ। ਇਹ ਸਮਾਰਟਫੋਨ ਲੂਮਿਆ 730 ਵਰਗਾ ਹੀ ਹੈ ਬਸ ਇਸ 'ਚ ਇੰਨਾ ਫਰਕ ਹੈ ਕਿ ਇਹ 4ਜੀ ਕੁਨੈਕਟੀਵਿਟੀ ਦੇ ਨਾਲ ਆਉਂਦਾ ਹੈ। ਅੱਜ ਬਹੁਤ ਸਾਰੇ ਨਿਊਜ਼ ਵੈਬਸਾਈਟ ਵਲੋਂ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਸੀ ਕਿ ਮਾਈਕਰੋਸਾਫਟ ਭਾਰਤ 'ਚ ਲੂਮਿਆ 735 ਨੂੰ ਲਾਂਚ ਕਰੇਗੀ। ਪਰ ਦਿ ਮੋਬਾਈਲ ਇੰਡੀਆ ਵਲੋਂ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਲੂਮਿਆ 735 ਨੂੰ ਲਾਂਚ ਨਹੀਂ ਕੀਤਾ ਜਾਵੇਗਾ। ਇਸ ਦਾ ਕਾਰਨ ਦੱਸਦੇ ਹੋਏ ਕਿਹਾ ਗਿਆ ਹੈ ਕਿ ਮਾਈਕਰੋਸਾਫਟ ਲੂਮਿਆ 535 'ਤੇ ਵੱਧ ਧਿਆਨ ਦੇਵੇਗੀ।
ਲੂਮਿਆ 735 'ਚ 4.7 ਇੰਚ ਦੀ 720 ਗੁਣਾ 1280 ਪਿਕਸਲ ਵਾਲੀ ਡਿਸਪਲੇ, 1.2 ਜੀ.ਐਚ.ਜ਼ੈਡ. ਦਾ ਕਵਾਡ ਕੋਰ ਸਨੈਪਡਰੈਗਨ 400 ਪ੍ਰੋਸੈਸਰ, 1 ਜੀ.ਬੀ. ਰੈਮ, 8 ਜੀ.ਬੀ. ਦੀ ਇੰਟਰਨਲ ਸਟੋਰੇਜ, 128 ਜੀ.ਬੀ. ਤਕ ਐਸ.ਡੀ. ਕਾਰਡ ਸਟੋਰੇਜ, 6.7 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 5 ਮੈਗਾਪਿਕਸਲ ਦਾ ਫਰੰਟ ਕੈਮਰਾ ਵਰਗੇ ਫੀਚਰ ਦਿੱਤੇ ਗਏ ਹਨ।
ਵੱਡੀ ਸਕਰੀਨ ਵਾਲੇ ਆਈਫੋਨ 6 ਨੇ ਕੀਤਾ ਕਮਾਲ
NEXT STORY