ਨਵੀਂ ਦਿੱਲੀ- ਜੇਕਰ ਤੁਹਾਡਾ ਪਾਸਵਰਡ ਬਹੁਤ ਆਸਾਨ ਹੈ ਤਾਂ ਜ਼ਰਾ ਸਾਵਧਾਨ ਹੋ ਜਾਓ। ਸਕਿਓਰਿਟੀ ਏਜੰਸੀ ਸਪਲੈਸ਼ਡਾਟਾ ਨੇ ਐਨੂਅਲ ਰਿਪੋਰਟ 'ਚ ਸਾਲ 2013 ਦੇ 25 ਸਭ ਤੋਂ ਕਮਜ਼ੋਰ ਪਾਸਵਰਡਾਂ ਦੀ ਲਿਸਟਿੰਗ ਕੀਤੀ ਹੈ। ਇਸ ਏਜੰਸੀ ਅਨੁਸਾਰ ਸਭ ਤੋਂ ਕਮਜ਼ੋਰ ਪਾਸਵਰਡ 123456 ਹੈ। ਕੰਪਨੀ ਅਨੁਸਾਰ ਦੁਨੀਆ 'ਚ ਲੱਗਭਗ 33 ਲੱਖ ਲੋਕਾਂ ਦੇ ਪਾਸਵਰਡ ਲੀਕ ਹੋਏ ਸੀ।
ਸਾਲ 2012 'ਚ 'ਪਾਸਵਰਡ' ਲੋਕਾਂ ਦਾ ਸਭ ਤੋਂ ਪਸੰਦੀਦਾ ਪਾਸਵਰਡ ਸੀ ਪਰ 2013 'ਚ ਇਹ ਦੂਜੇ ਨੰਬਰ 'ਤੇ ਰਿਹਾ। ਤੀਜੇ ਨੰਬਰ 'ਤੇ 12345678 ਅਤੇ ਇਹ 2102 ਦੀ ਆਪਣੀ ਰੈਕਿੰਗ 'ਤੇ ਬਰਕਾਰ ਰਿਹਾ। ਟਾਪ 10 ਪਾਸਵਰਡ ਦਾ ਗੱਲ ਕਰੀਏ ਤਾਂ ਇਸ 'ਚ ਏ.ਬੀ.ਸੀ. 123, ਆਈ ਲਵ ਯੂ ਸ਼ਾਮਲ ਹਨ। ਇਸ ਦੇ ਇਲਾਵਾ ਪਹਿਲੇ 10 ਪਾਸਵਰਡ 'ਚ ਜਗ੍ਹਾ ਬਣਾਉਣ ਵਾਲਿਆਂ 'ਚ ਏਡੋਬ123 ਅਤੇ 123456789 ਨਵੇਂ ਪਾਸਵਰਡ ਹਨ।
ਇਹ ਨਾ ਰੱਖੋ ਪਾਸਵਰਡ
ਇੰਟਰਨੈਟ ਯੂਜ਼ਰਸ ਨੂੰ ਕੰਪਨੀ ਨੇ ਕਿਹਾ ਕਿ 123456 ਵਰਗੇ ਬੱਚਿਆਂ ਦੇ ਨਾਮ, ਜਨਮ ਦੀ ਮਿਤੀ ਵਰਗੇ ਪਾਸਵਰਡ ਰੱਖਣ ਤੋਂ ਬਚੋ। ਪੰਸਦੀਦਾ ਖੇਡ, ਟੀਮ ਦਾ ਨਾਮ, ਸਿਰਫ ਅੰਕਾਂ ਦੀ ਵਰਤੋਂ ਕਰਨ ਤੋਂ ਵੀ ਬਚੋ।
ਵਟਸਐਪ ਨੇ ਆਪਣੇ ਯੂਜ਼ਰਸ ਨੂੰ ਇਕ ਵਧੀਆ ਸਹੂਲਤ ਤਾਂ ਦਿੱਤੀ, ਪਰ ਉਸ 'ਚ ਹਨ ਇਹ 5 ਖਾਮੀਆਂ (ਦੇਖੋ ਤਸਵੀਰਾਂ)
NEXT STORY