ਨਵੀਂ ਦਿੱਲੀ- ਵਟਸਐਪ ਦੇ ਵੈਬ ਐਪਲੀਕੇਸ਼ਨ ਦਾ ਸਾਰਿਆਂ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਹੁਣ ਇਹ ਐਪਲੀਕੇਸ਼ਨ ਆ ਚੁੱਕੀ ਹੈ ਪਰ ਇਸ ਦੀ ਕੁਝ ਸੀਮਾਵਾਂ ਵੀ ਹਨ। ਅੱਗੇ ਦੇਖੋ 5 ਫੀਚਰ ਜੋ ਵਟਸਐਪ ਦੇ ਵੈਬ ਐਪ 'ਚ ਨਹੀਂ ਹਨ।
ਇਹ ਆਈਫੋਨ ਨੂੰ ਸਪੋਰਟ ਨਹੀਂ ਕਰਦਾ
ਵਟਸਐਪ ਫਾਰ ਵੈਬ ਤੁਹਾਡੇ ਸਮਾਰਟਫੋਨ ਅਤੇ ਬਰਾਊਸਰ ਦੇ 'ਚ ਆਪਣੇ ਸਰਵਰ ਦੇ ਜ਼ਰੀਏ ਮੈਸੇਜ ਸਿੰਕ ਕਰਦਾ ਹੈ। ਇਸ ਸਮੇਂ ਇਹ ਸਰਵਿਸ ਆਈਫੋਨ ਨੂੰ ਸਪੋਰਟ ਨਹੀਂ ਕਰ ਰਹੀ ਹੈ। ਵਟਸਐਪ ਅਨੁਸਾਰ ਐਪਲ ਦੇ ਪਲੇਟਫਾਰਮ ਲਿਮੀਟੇਸ਼ਨਸ ਦੇ ਕਾਰਨ ਆਈਫੋਨ ਯੂਜ਼ਰਸ ਨੂੰ ਇਹ ਸਰਵਿਸ ਨਹੀਂ ਮਿਲ ਰਹੀ। ਰਿਪੋਰਟਸ ਅਨੁਸਾਰ ਭਵਿੱਖ 'ਚ ਆਈਫੋਨ ਦੇ ਲਈ ਵੀ ਇਹ ਸਪੋਰਟ ਆ ਜਾਵੇਗੀ ਪਰ ਉਦੋਂ ਤਕ ਫੋਨ 'ਚ ਚਾਤੀ ਮਾਰ ਕੇ ਕੰਮ ਚਲਾਉਣਾ ਹੋਵੇਗਾ।
ਫੋਨ 'ਚ ਇੰਟਰਨੈਟ ਕੁਨੈਕਸ਼ਨ ਚਾਹੀਦਾ
QR ਕੋਡ ਇਮੇਜ ਸਕੈਨ ਕਰਨ ਦੇ ਬਾਅਦ ਵਟਸਐਪ ਵੈਬ ਕਲਾਇੰਟ ਨਾਲ ਆਪਣੇ ਫੋਨ ਨੂੰ ਪੇਅਰ ਕਰਨ ਦੇ ਬਾਅਦ ਤੁਹਾਡੇ ਕੋਲ ਮੈਸੇਜ ਬਰਾਊਸਰ 'ਤੇ ਆਉਣ ਲੱਗ ਪੈਣਗੇ ਪਰ ਫੋਨ ਦਾ ਡਾਟਾ ਬੰਦ ਹੋਇਆ ਤਾਂ ਬਰਾਊਸਰ 'ਤੇ ਵੀ ਇਹ ਸਰਵਿਸ ਕੰਮ ਨਹੀਂ ਕਰੇਗੀ। ਯਾਨੀ ਵੈਬ ਬਰਾਊਸਰ ਚਲਾਉਣ ਲਈ ਵੀ ਫੋਨ ਨੂੰ ਹਰ ਸਮੇਂ ਕੁਨੈਕਟਿਡ ਰੱਖਣਾ ਜ਼ਰੂਰੀ ਹੈ।
ਤੁਸੀਂ ਗਰੁੱਪ ਛੱਡ ਜਾਂ ਬਣਾ ਨਹੀਂ ਸਕਦੇ
ਤੁਸੀਂ ਜਿਨ੍ਹਾਂ ਗਰੁੱਪਸ ਦਾ ਹਿੱਸਾ ਹੋ ਉਨ੍ਹਾਂ 'ਤੇ ਮੈਸੇਜ ਭੇਜ ਸਕਦੇ ਹੋ ਅਤੇ ਰਸੀਵ ਵੀ ਕਰ ਸਕਦੇ ਹੋ ਪਰ ਤੁਸੀਂ ਨਵਾਂ ਗਰੁੱਪ ਨਹੀਂ ਬਣਾ ਸਕਦੇ ਅਤੇ ਨਾ ਹੀ ਪੁਰਾਣਾ ਗਰੁੱਪ ਛੱਡ ਸਕਦੇ ਹੋ। ਇਥੋਂ ਬ੍ਰਾਡਕਾਸਟ ਮੈਸੇਜ ਵੀ ਨਹੀਂ ਕੀਤਾ ਜਾ ਸਕਦਾ।
ਕਰੋਮ ਦੇ ਇਲਾਵਾ ਕੋਈ ਬਰਾਊਸਰ ਨਹੀਂ
ਵਟਸਐਪ ਦਾ ਵੈਬ ਇੰਟਰਫੇਸ ਗੂਗਲ ਕਰੋਮ ਦੇ ਇਲਾਵਾ ਕਿਸੀ ਵੀ ਹੋਰ ਬਰਾਊਸਰ ਨੂੰ ਸਪੋਰਟ ਨਹੀਂ ਕਰਦਾ। ਇਸ ਲਈ ਜੇਕਰ ਤੁਸੀਂ ਫਾਇਰਫਾਕਸ, ਸਫਾਰੀ ਜਾਂ ਇੰਟਰਨੈਟ ਐਕਸਪਲੋਸਰ ਦੀ ਵਰਤੋਂ ਕਰਦੇ ਹੋ ਤਾਂ ਤੁਹਾਨੂੰ ਇਹ ਸਰਵਿਸ ਨਙੀਂ ਮਿਲੇਗੀ। ਇਸ ਦੇ ਲਈ ਵਟਸਐਪ ਨੇ ਸਫਾਈ ਦਿੱਤੀ ਹੈ ਕਿ ਕਰੋਮ ਦੀ ਪੁਸ਼ ਟੈਕਨਾਲੋਜੀ ਵਧੀਆ ਹੈ।
ਯੂਜ਼ਸਰ ਬਲਾਕ ਨਹੀਂ ਕਰ ਸਕਦੇ
ਵਟਸਐਪ 'ਤੇ ਸਪੈਮ ਮੈਸੇਜਿਸ ਦੀ ਗਿਣਤੀ ਕਾਫੀ ਵੱਧ ਗਈ ਹੈ। ਉਨ੍ਹਾਂ ਤੋਂ ਬਚਣ ਦਾ ਇਕਲੌਤਾ ਰਸਤਾ ਹੈ ਯੂਜ਼ਰਸ ਨੂੰ ਬਲਾਕ ਕਰਨਾ ਪਰ ਵਟਸਐਪ ਦੇ ਵੈਬ ਕਲਾਇੰਟ 'ਤੇ ਯੂਜ਼ਰਸ ਨੂੰ ਬਲਾਕ ਨਹੀਂ ਕੀਤਾ ਜਾ ਸਕਦਾ।
ਭਾਰਤ 'ਚ ਨਹੀਂ ਦੇਖਣ ਨੂੰ ਮਿਲਣਗੇ ਇਹ ਵਧੀਆ ਸਮਾਰਟਫੋਨਸ
NEXT STORY