ਮੁੰਬਈ- 4 ਸਾਲ ਦੇ ਵਕਫੇ ਤੋਂ ਬਾਅਦ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 16 ਜਨਵਰੀ ਨੂੰ ਖਤਮ ਹਫਤੇ ਦੇ ਦੌਰਾਨ 2.66 ਅਰਬ ਡਾਲਰ ਵੱਧ ਕੇ 322.135 ਅਰਬ ਡਾਲਰ ਦੇ ਆਪਣੇ ਸਾਰੇ ਸਮਿਆਂ ਦੇ ਉੱਚ ਪੱਧਰ 'ਤੇ ਪਹੁੰਚ ਗਿਆ। ਵਿਦੇਸ਼ੀ ਮੁਦਰਾ ਪ੍ਰਵਾਹ ਵਧਣ ਅਤੇ ਸੰਸਾਰਕ ਪੱਧਰ 'ਤੇ ਕੱਚੇ ਤੇਲ ਦੀਆਂ ਕੀਮਤਾਂ ਵਿਚ ਨਰਮੀ ਨਾਲ ਦਰਾਮਦ ਬਿਲ ਵਿਚ ਕਮੀ ਨਾਲ ਮੁਦਰਾ ਭੰਡਾਰ ਵਧਿਆ ਹੈ।
ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਮੁਤਾਬਕ ਇਸੇ ਤਿਮਾਹੀ ਦੇ ਦੌਰਾਨ ਵਿਦੇਸ਼ੀ ਮੁਦਰਾ ਭੰਡਾਰ 2.66 ਅਰਬ ਡਾਲਰ ਵੱਧ ਕੇ 322.135 ਅਰਬ ਡਾਲਰ ਪਹੁੰਚ ਗਿਆ। ਇਸ ਤੋਂ ਪਹਿਲਾਂ 2 ਸਤੰਬਰ, 2011 ਨੂੰ ਵਿਦੇਸ਼ੀ ਮੁਦਰਾ ਭੰਡਾਰ 320.79 ਅਰਬ ਡਾਲਰ ਦੇ ਸਾਰੇ ਸਮਿਆਂ ਦੇ ਉੱਚ ਪੱਧਰ 'ਤੇ ਪਹੁੰਚਿਆ ਸੀ।
ਫਰਸਟ ਰੈਂਡ ਬੈਂਕ 'ਚ ਟ੍ਰੇਜ਼ਰੀ ਪ੍ਰਮੁੱਖ ਹਰੀਹਰ ਕ੍ਰਿਸ਼ਨਾਮੂਰਤੀ ਨੇ ਕਿਹਾ ਕਿ ਵਿਦੇਸ਼ੀ ਸੰਸਥਾਗਤ ਨਿਵੇਸ਼ਕਾਂ (ਐਅਫ.ਆਈ.ਆਈ.) ਦੇ ਮਜ਼ਬੂਤ ਪ੍ਰਵਾਹ ਅਤੇ ਤੇਲ ਕੀਮਤਾਂ ਵਿਚ ਰਿਕਾਰਡ ਗਿਰਾਵਟ ਦੇ ਕਾਰਨ ਦਰਾਮਦ ਬੋਝ ਘੱਟ ਹੋਣ ਨਾਲ ਮੁਦਰਾ ਭੰਡਾਰ ਵਧਿਆ ਹੈ।
ਸੈਂਟਰਲ ਡਿਪੋਜ਼ਿਟਰੀ ਸਰਵਿਸਿਜ਼ ਵੱਲੋਂ ਉਪਲਬਧ ਕਰਾਏ ਗਏ ਅੰਕੜਿਆਂ ਦੇ ਮੁਤਾਬਕ ਵਿਦੇਸ਼ੀ ਨਿਵੇਸ਼ਕਾਂ ਨੇ ਇਸ ਮਹੀਨੇ ਭਾਰਤੀ ਬਾਜ਼ਾਰ 'ਚ ਹੁਣ ਤੱਕ 3,44.23 ਕਰੋੜ ਡਾਲਰ ਲਗਾਏ ਹਨ। ਵਿਸ਼ਲੇਸ਼ਕਾਂ ਦੇ ਮੁਤਾਬਕ ਮੁਦਰਾ ਭੰਡਾਰ 'ਚ ਵਾਧੇ ਦੇ ਕਾਰਨ ਰਿਜ਼ਰਵ ਬੈਂਕ ਵੱਲੋਂ ਡਾਲਰ ਦੀ ਲਿਵਾਲੀ ਹੋ ਸਕਦੀ ਹੈ। ਰਿਜ਼ਰਵ ਬੈਂਕ ਦੇ ਅੰਕੜਿਆਂ ਦੇ ਮੁਤਾਬਕ ਕੁਲ ਮੁਦਰਾ ਭੰਡਾਰ ਦਾ ਪ੍ਰਮੁੱਖ ਹਿੱਸਾ ਵਿਦੇਸ਼ੀ ਮੁਦਰਾ ਪਰਿਸੰਪਤੀਆਂ ਸਮੀਖਿਆ ਅਧੀਨ ਹਫਤੇ ਵਿਚ 2.68 ਅਰਬ ਡਾਲਰ ਦੇ ਵਾਧੇ ਦੇ ਨਾਲ 297.53 ਅਰਬ ਡਾਲਰ ਰਹੀ। ਦੇਸ਼ ਦਾ ਸੋਨੇ ਦਾ ਭੰਡਾਰ 19.37 ਅਰਬ ਡਾਲਰ 'ਤੇ ਸਥਿਰ ਰਿਹਾ।
ਅਮੀਰਾਂ ਨੂੰ ਹੁਣ ਨਹੀਂ ਮਿਲੇਗਾ ਸਸਤਾ ਸਿਲੰਡਰ!
NEXT STORY