ਨਵੀਂ ਦਿੱਲੀ- ਮੋਦੀ ਸਰਕਾਰ ਦੇ ਪਹਿਲੇ ਪੂਰਨ ਬਜਟ 'ਚ ਅਮੀਰਾਂ ਨੂੰ ਸਬਸਿਡੀ ਵਾਲੇ ਸਿਲੰਡਰ ਦੀ ਸਹੂਲਤ ਵਾਪਸ ਲੈਣ ਦਾ ਐਲਾਨ ਕੀਤਾ ਜਾ ਸਕਦਾ ਹੈ। 10 ਲੱਖ ਰੁਪਏ ਜਾਂ 20 ਲੱਖ ਰੁਪਏ ਤੋਂ ਜ਼ਿਆਦਾ ਦੀ ਸਾਲਾਨਾ ਆਮਦਨ ਵਾਲੇ ਲੋਕਾਂ ਨੂੰ ਮਹਿੰਗੇ ਸਿਲੰਡਰ ਦਾ ਕਰੰਟ ਵਿੱਤ ਮੰਤਰੀ ਅਰੁਣ ਜੇਟਲੀ ਬਜਟ 'ਚ ਦੇ ਸਕਦੇ ਹਨ।
ਸੂਤਰਾਂ ਦੇ ਮੁਤਾਬਕ ਵਿੱਤ ਮੰਤਰਾਲਾ ਨੇ ਪੀ.ਐੱਮ.ਓ. ਨੂੰ 2 ਪ੍ਰਸਤਾਵ ਭੇਜੇ ਹਨ। ਇਕ ਪ੍ਰਸਤਾਵ ਹੈ ਕਿ ਜਿਸ ਦੀ ਸਾਲਾਨਾ ਆਮਦਨ 10 ਲੱਖ ਰੁਪਏ ਤੋਂ ਜ਼ਿਆਦਾ ਹੈ ਉਸ ਨੂੰ ਸਬਸਿਡੀ ਵਾਲੇ ਸਿਲੰਡਰ ਦੀ ਸਹੂਲਤ ਬੰਦ ਕਰ ਦਿੱਤੀ ਜਾਵੇ ਜਾਂ ਜਿਸ ਦੀ ਸਾਲਾਨਾ ਆਮਦਨ 20 ਲੱਖ ਰੁਪਏ ਜਾਂ ਇਸ ਤੋਂ ਵੱਧ ਹੋਵੇ ਉਸ ਤੋਂ ਇਹ ਸਹੂਲਤ ਵਾਪਸ ਲਈ ਜਾਵੇ। ਹੁਣ ਇਹ ਪੀ.ਐੱਮ.ਓ. 'ਤੇ ਹੈ ਕਿ ਉਹ ਕਿਸ ਨੂੰ ਹਰੀ ਝੰਡੀ ਦਿੰਦਾ ਹੈ। ਵਿੱਤ ਮੰਤਰਾਲਾ ਦੇ ਉੱਚ ਅਧਿਕਾਰੀਆਂ ਦਾ ਕਹਿਣਾ ਹੈ ਕਿ 10 ਲੱਖ ਤੋਂ ਜ਼ਿਆਦਾ ਦੀ ਆਮਦਨ ਇਨਕਮ ਟੈਕਸ ਦੇ 30 ਫੀਸਦੀ ਸਲੈਬ 'ਚ ਆਉਂਦੀ ਹੈ।
ਪੈਟਰੋਲੀਅਮ ਮੰਤਰਾਲਾ ਦੇ ਸੂਤਰਾਂ ਦੀ ਮੰਨੀਏ ਤਾਂ ਮੰਤਰਾਲਾ ਚਾਹੁੰਦਾ ਹੈ ਕਿ 10 ਲੱਖ ਤੋਂ ਜ਼ਿਆਦਾ ਦੀ ਆਮਦਨ ਵਾਲਿਆਂ ਤੋਂ ਸਸਤੇ ਸਿਲੰਡਰ ਦੀ ਸਹੂਲਤ ਵਾਪਸ ਲੈਣਾ ਜ਼ਿਆਦਾ ਫਾਇਦੇਮੰਦ ਹੋਵੇਗਾ ਕਿਉਂਕਿ ਇਸ ਰੇਂਜ 'ਚ ਲਗਭਗ 20 ਲੱਖ ਪਰਿਵਾਰ ਆਉਂਦੇ ਹਨ, ਜਦੋਂਕਿ 20 ਲੱਖ ਰੁਪਏ ਦੀ ਸਲੈਬ ਵਿਚ ਇਹ ਗਿਣਤੀ ਸਿਰਫ 8 ਲੱਖ ਹੈ।
ਜੇਕਰ ਤੁਸੀ ਆਪਣਾ ਪਾਸਵਰਡ ਸੇਫ ਰੱਖਣਾ ਚਾਹੁੰਦੇ ਹੋ ਤਾਂ ਪੜੋ ਇਹ ਖ਼ਬਰ
NEXT STORY