ਨਵੀਂ ਦਿੱਲੀ- 'ਬਿੱਗ ਬੌਸ ਸੀਜ਼ਨ 8' ਦੀ ਪ੍ਰਤੀਭਾਗੀ ਕਰਿਸ਼ਮਾ ਤੰਨਾ ਦੇ ਬੁਆਏਫ੍ਰੈਂਡ ਰਿਸ਼ਭ ਚੌਕਸੀ ਕਰਿਸ਼ਮਾ ਅਤੇ ਓਪੇਨ ਦੇ ਰੋਮਾਂਸ 'ਤੇ ਉਸ ਦੀ ਖੂਬ ਕਲਾਸ ਲਗਾਈ ਹੈ ਪਰ ਇਸ ਦੇ ਉਲਟ ਇਕ ਸੱਚ ਸਾਹਮਣੇ ਆਇਆ ਹੈ। ਰਿਸ਼ਭ ਚੌਕਸੀ ਦਾ ਉਹ ਟਵਿੱਟਰ ਅਕਾਊਂਟ ਜਿਸ 'ਤੇ ਵੀਰਵਾਰ ਤੋਂ ਪਹਿਲਾਂ ਦਾ ਕੋਈ ਟਵੀਟ ਮੌਜੂਦ ਨਹੀਂ ਹੈ ਅਤੇ ਇਸੇ ਅਕਾਊਂਟ 'ਤੇ ਓਪੇਨ ਕਰਿਸ਼ਮਾ ਖਿਲਾਫ ਕਈ ਸਾਰੀਆਂ ਗੱਲਾਂ ਲਿਖੀਆਂ ਗਈਆਂ ਹਨ। ਬਿੱਗ ਬੌਸ ਦੇ ਘਰ 'ਚ ਕਰਿਸ਼ਮਾ ਤੰਨਾ ਨੂੰ ਦੂਜੇ ਪ੍ਰਤੀਭਾਗੀ ਓਪੇਨ ਪਟੇਲ ਪਰਪੋਜ਼ ਕਰ ਚੁੱਕੇ ਹਨ ਜਦੋਂ ਕਿ ਕਰਿਸ਼ਮਾ ਦਾ ਕਹਿਣਾ ਹੈ ਕਿ ਉਸ ਦਾ ਉਸ ਦੇ ਬੁਆਏਫ੍ਰੈਂਡ ਯਾਨੀ ਕਿ ਰਿਸ਼ਭ ਚੌਕਸੀ ਨਾਲ ਚੱਲ ਰਹੇ ਰਿਸ਼ਤੇ ਨੂੰ ਖਤਮ ਕਰਨਾ ਅਜੇ ਬਾਕੀ ਹੈ। ਸ਼ਾਇਦ ਇਸੇ ਸਥਿਤੀ ਦਾ ਫਾਇਦਾ ਉਠਾ ਕੇ ਕਿਸੇ ਨੇ ਰਿਸ਼ਭ ਦਾ ਨਕਲੀ ਅਕਾਊਂਟ ਬਣਾ ਦਿੱਤਾ ਹਾਲਾਂਕਿ 'ਬਿੱਗ ਬੌਸ ਸੀਜ਼ਨ 3' ਦੇ ਸਾਬਕਾ ਪ੍ਰਤੀਭਾਗੀ ਵਿੰਦੂ ਦਾਰਾ ਸਿੰਘ ਨੇ ਵੀ ਰਿਸ਼ਭ ਦੇ ਨਕਲੀ ਅਕਾਊਂਟ ਦੀ ਪੁਸ਼ਟੀ ਕੀਤੀ ਹੈ। ਟਵਿੱਟਰ 'ਚ ਲਿਖਿਆ ਹੈ, ''ਇਹ 0Rushabh3hoksiiਕੌਣ ਹੈ? ਰਿਸ਼ਭ ਨੇ ਆਪਣਾ ਅਕਾਊਂਟ ਬੰਦ ਕਰ ਰੱਖਿਆ ਹੈ। ਕਿਰਪਾ ਰਿਸ਼ਭ ਵਲੋਂ ਕੁਝ ਨਾ ਕੁਝ ਲਿਖੋ। ਇਹ ਅਕਾਊਂਟ ਬੰਦ ਕਰੋ।'' ਵਿੰਦੂ ਨੇ ਵੀਰਵਾਰ ਨੂੰ ਜਦੋਂ ਇਕ ਫੈਨ ਨੇ ਪੁੱਛਿਆ ਕਿ ਕੀ ਰਿਸ਼ਭ ਦਾ ਇਹ ਅਕਾਊਂਟ ਅਸਲੀ ਹੈ ਤਾਂ ਉਨ੍ਹਾਂ ਨੇ ਕਿਹਾ, ''ਮੈਂ ਪਤਾ ਲਗਾਉਂਦਾ ਹਾਂ।'' ਵਿੰਦੂ ਨੇ ਪਤਾ ਲਗਾਇਆ ਅਤੇ ਅਗਲੇ ਹੀ ਦਿਨ ਉਨ੍ਹਾਂ ਦੀ ਟਵਿੱਟਰ 'ਤੇ ਟਾਈਮਲਾਈਨ 'ਤੇ ਰਿਸ਼ਭ ਦੇ ਨਕਲੀ ਅਕਾਊਂਟ ਨੂੰ ਲੈ ਕੇ ਕਈ ਟਵੀਟਸ ਪੋਸਟ ਕੀਤੇ ਹਨ।
'ਬਾਜੀਰਾਵ ਮਸਤਾਨੀ' ਲਈ ਤਲਵਾਰ ਚਲਾਉਣਾ ਸਿੱਖੇਗੀ ਦੀਪਿਕਾ
NEXT STORY