ਮੁੰਬਈ (ਬਿਊਰੋ) - ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 17' ਫੇਮ ਅੰਕਿਤਾ ਲੋਖੰਡੇ ਨੇ ਟੀ. ਵੀ. ਤੋਂ ਲੈ ਕੇ ਬਾਲੀਵੁੱਡ ਤੱਕ ਆਪਣੀ ਵੱਖਰੀ ਪਛਾਣ ਬਣਾਈ ਹੈ। 'ਬਿੱਗ ਬੌਸ' ਤੋਂ ਬਾਹਰ ਆਉਣ ਤੋਂ ਬਾਅਦ ਅੰਕਿਤਾ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ। ਅੰਕਿਤਾ ਕਦੇ ਪੈਪਰਾਜ਼ੀ ਕੈਮਰਿਆਂ 'ਚ ਨਜ਼ਰ ਆਉਂਦੀ ਹੈ ਅਤੇ ਕਦੇ ਆਪਣੇ ਪਤੀ ਵਿੱਕੀ ਜੈਨ ਨਾਲ ਕੁਆਲਿਟੀ ਸਮਾਂ ਬਿਤਾਉਂਦੀ ਨਜ਼ਰ ਆਉਂਦੀ ਹੈ। ਹਾਲ ਹੀ 'ਚ ਅੰਕਿਤਾ ਨੇ ਕੁਝ ਅਜਿਹਾ ਕਰ ਦਿੱਤਾ, ਜਿਸ ਨਾਲ ਉਸ ਨੂੰ ਸੋਸ਼ਲ ਮੀਡੀਆ 'ਤੇ ਲੋਕਾਂ ਵਲੋਂ ਕਾਫ਼ੀ ਟਰੋਲ ਕੀਤਾ ਜਾ ਰਿਹਾ ਹੈ। ਦਰਅਸਲ, ਬੀਤੀ ਰਾਤ ਅੰਕਿਤਾ ਲੋਖੰਡੇ ਕਿਸੇ ਮੰਦਰ 'ਚ ਮੱਥਾ ਟੇਕਣ ਪਹੁੰਚੀ ਸੀ। ਇਸ ਦੌਰਾਨ ਅੰਕਿਤਾ ਨੇ ਸ਼ਾਰਟ ਕੱਪੜੇ ਪਾਏ ਸਨ, ਜਿਸ ਨੂੰ ਵੇਖ ਲੋਕਾਂ ਦਾ ਪਾਰਾ ਸੱਤਵੇਂ ਆਸਮਾਨ 'ਤੇ ਪਹੁੰਚ ਗਿਆ ਅਤੇ ਉਸ ਦੀ ਆਲੋਚਨਾ ਹੋਣ ਲੱਗੀ।
ਦੱਸ ਦਈਏ ਕਿ 'ਪਵਿੱਤਰ ਰਿਸ਼ਤਾ' ਫੇਮ ਅੰਕਿਤਾ ਲੋਖੰਡੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਹੱਥ 'ਤੇ ਪੱਟੀ ਬੰਨ੍ਹ ਕੇ ਆਪਣੀ ਕਾਰ ਵੱਲ ਤੁਰਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਉਸ ਨੇ ਟੀ-ਸ਼ਰਟ ਅਤੇ ਸ਼ਾਰਟਸ ਪਹਿਨਿਆ ਹੋਇਆ ਸੀ। ਉਸ ਦੇ ਹੱਥ 'ਤੇ ਫਰੈਕਚਰ ਦੇਖ ਕੇ ਪੈਪਰਾਜ਼ ਵਾਰ-ਵਾਰ ਉਸ ਤੋਂ ਪੁੱਛ ਰਹੇ ਸਨ ਕਿ ਉਸ ਦੇ ਹੱਥ ਨੂੰ ਕੀ ਹੋਇਆ ਹੈ? ਪੈਪਰਾਜ਼ ਨੂੰ ਦੇਖ ਕੇ ਅੰਕਿਤਾ ਜਲਦੀ ਨਾਲ ਆਪਣੀ ਕਾਰ 'ਚ ਬੈਠ ਜਾਂਦੀ ਹੈ ਅਤੇ ਆਪਣੇ-ਆਪ ਨੂੰ ਕੈਮਰੇ ਤੋਂ ਲੁਕਾਉਣ ਦੀ ਕੋਸ਼ਿਸ਼ ਕਰਦੀ ਹੈ। ਇਸ ਤੋਂ ਬਾਅਦ ਉਹ ਹੱਸ ਕੇ ਕਹਿੰਦੀ ਹੈ ਕਿ ਉਹ ਮੰਦਰ ਤੋਂ ਆਈ ਸੀ।
ਇਸ ਦੌਰਾਨ ਇਕ ਪੈਪਰਾਜ਼ੀ ਨੇ ਪੁੱਛਿਆ ਕਿ ਤੁਹਾਡੇ ਹੱਥ ਨੂੰ ਕੀ ਹੋਇਆ? ਅਦਾਕਾਰਾ ਨੇ ਕਿਹਾ ਕਿ 'ਹੱਥ' 'ਤੇ ਫਰੈਕਚਰ ਹੋ ਗਿਆ ਹੈ। ਲੋਕਾਂ ਨੂੰ ਅੰਕਿਤਾ ਲੋਖੰਡੇ ਦਾ ਇਹ ਲੁੱਕ ਬਿਲਕੁਲ ਵੀ ਪਸੰਦ ਨਹੀਂ ਆਇਆ। ਮੰਦਰ 'ਚ ਸ਼ਾਰਟਸ ਪਹਿਨਣ 'ਤੇ ਲੋਕ ਅੰਕਿਤਾ ਨੂੰ ਬੁਰੀ ਤਰ੍ਹਾਂ ਟ੍ਰੋਲ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਦਿਲਜੀਤ ਦੋਸਾਂਝ ਨੂੰ USA 'ਚ ਮਿਲੀ ਕਈ ਸਾਲ ਪਹਿਲਾਂ ਵਿਛੜੀ ਭੈਣ, ਪੈਰਾਂ 'ਚ ਬੈਠ ਲਿਆ ਆਸ਼ੀਰਵਾਦ
NEXT STORY