ਮੁੰਬਈ- ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਹਾਲ ਹੀ 'ਚ ਕਾਮੇਡੀ ਨਾਈਟਸ ਵਿਦ ਕਪਿਲ ਦੇ ਸੈੱਟ 'ਤੇ ਪਹੁੰਚੀ। ਜੈਕਲੀਨ ਇਥੇ ਆਪਣੀ ਆਉਣ ਵਾਲੀ ਫਿਲਮ ਰੋਏ ਦੀ ਪ੍ਰੋਮੋਸ਼ਨ ਲਈ ਆਈ ਸੀ। ਇਸ ਗੱਲ ਦੀ ਜਾਣਕਾਰੀ ਕਪਿਲ ਨੇ ਖੁਦ ਫੇਸਬੁੱਕ ਰਾਹੀਂ ਦਿੱਤੀ।
ਕਪਿਲ ਨੇ ਫੇਸਬੁੱਕ 'ਤੇ ਆਪਣੀ ਤੇ ਜੈਕਲੀਨ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ 'ਚ ਪਿੰਕ ਕਲਰ ਦਾ ਸੂਟ ਪਹਿਨ ਕੇ ਜੈਕਲੀਨ ਕਪਿਲ ਸ਼ਰਮਾ ਨਾਲ ਪਾਊਟ ਪੋਜ਼ ਦਿੰਦੀ ਨਜ਼ਰ ਆ ਰਹੀ ਹੈ। ਭੂਸ਼ਣ ਕੁਮਾਰ ਨਿਰਮਿਤ ਫਿਲਮ ਰੋਏ 'ਚ ਜੈਕਲੀਨ ਤੋਂ ਇਲਾਵਾ ਰਣਬੀਰ ਕਪੂਰ ਤੇ ਅਰਜੁਨ ਰਾਮਪਾਲ ਮੁੱਖ ਭੂਮਿਕਾ ਵਿਚ ਹਨ। ਇਹ ਫਿਲਮ 13 ਫਰਵਰੀ ਨੂੰ ਰਿਲੀਜ਼ ਹੋਵੇਗੀ।
ਕਰਿਸ਼ਮਾ ਦੇ ਬੁਆਏਫ੍ਰੈਂਡ ਨੇ ਤੋੜਿਆ ਰਿਸ਼ਤਾ, ਪਰ ਸੱਚ ਤਾਂ ਕੁਝ ਹੋਰ ਹੀ ਆਇਆ ਸਾਹਮਣੇ (ਦੇਖੋ ਤਸਵੀਰਾਂ)
NEXT STORY