ਨਵੀਂ ਦਿੱਲੀ— ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਯਾਦਵ ਨੇ ਵੀਰਵਾਰ ਨੂੰ ਕਿਹਾ ਹੈ ਕਿ ਜਨਤਾ ਪਰਿਵਾਰ ਦੇ ਰਲੇਵੇਂ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਅਤੇ ਇਸ ਵਿਚ ਕਿਧਰੇ ਵੀ ਕੋਈ ਅੜਚਨ ਨਹੀਂ ਹੈ।
''ਜਨਤਾ ਪਰਿਵਾਰ ਦੇ ਏਕੇ ਲਈ, ਕਿਧਰੇ ਵੀ ਕੋਈ ਅੜਚਨ ਨਹੀਂ ਹੈ। ਅਸੀਂ ਰਲਣਾ ਚਾਹੁੰਦੇ ਹਾਂ ਅਤੇ ਅਸੀਂ ਇਕਜੁੱਟ ਹਾਂ। ਅਜਿਹਾ ਹੋਵੇਗਾ।'' ਲਾਲੂ ਨੇ ਇੱਥੇ ਪੱਤਰਕਾਰਾਂ ਨੂੰ ਇਹ ਗੱਲ ਆਖੀ। ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਇਸ ਦਿਸ਼ਾ 'ਚ ਕੰਮ ਸ਼ੁਰੂ ਕਰ ਦਿੱਤਾ ਹੈ ੱਤੇ ਇਸ ਕੰਮ ਲਈ ਸਮਾਜਵਾਦੀ ਪਾਰਟੀ ਦੇ ਮੁਖੀ ਮੁਲਾਇਮ ਸਿੰਘ ਯਾਦਵ ਨੂੰ ਅਧਿਕਾਰ ਦਿੱਤਾ ਗਿਆ ਹੈ।
ਉਨਾਵ ਦੀ ਪੁਲਸ ਲਾਈਨ 'ਚ ਮਿਲੇ ਸੈਂਕੜੇ ਮਨੁੱਖੀ ਪਿੰਜਰ
NEXT STORY