ਵੈਨਕੂਵਰ— ਬਾਲੀਵੁੱਡ ਦੇ ਪ੍ਰਸਿੱਧ ਗਾਇਕ ਅਦਨਾਨ ਸਾਮੀ ਆਪਣੀ ਦਿਲਕਸ਼ ਆਵਾਜ਼ ਰਾਹੀ ਕੈਨੇਡਾ ਦੇ ਵੈਨਕੂਵਰ ਸ਼ਹਿਰ 'ਚ ਆਪਣੇ ਚਾਹੁਣ ਵਾਲੇ ਪ੍ਰਸ਼ੰਸਕਾਂ ਲਈ ਦਿਲਾਂ 'ਤੇ ਰਾਜ਼ ਕਰਨ ਆ ਰਹੇ ਹਨ। ਪੰਜਾਬ ਕੇਸਰੀ ਦੇ ਪੱਤਰਕਾਰ ਨਾਲ ਵਿਸ਼ੇਸ਼ ਤੌਰ 'ਤੇ ਗੱਲਬਾਤ ਦੌਰਾਨ ਕੇ. ਵੀ. ਪੀ. ਪ੍ਰੈਜ਼ੀਡੈਂਟ ਕਮਲ ਸ਼ਰਮਾ ਨੇ ਕਿਹਾ ਕਿ ਗਾਇਕ ਅਦਨਾਨ ਸਾਮੀ ਦਾ ਲਾਈਵ ਇਨ ਕੰਸਰਟ 22 ਮਾਰਚ ਸ਼ਾਮ 7 ਵਜੇ ਵੈਨਕੂਵਰ ਦੇ ਕੁਈਨ ਐਲੀਜ਼ਾਬੇਥ ਥੀਏਟਰ 'ਚ ਕਮਲ ਵੀਡੀਓ ਪੈਲੇਸ ਵਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਨੇਡਾ ਵਾਸੀਆਂ 'ਚ ਅਦਨਾਨ ਸਾਮੀ ਨਾਈਟ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਕਿ ਕਮਲ ਸ਼ਰਮਾ ਨੇ ਸੰਗੀਤ, ਕਲਾ ਨਾਲ ਪਿਆਰ ਕਰਦੇ ਹੋਏ ਕਈ ਮਹਾਨ ਗਾਇਕਾਂ, ਕਲਾਕਾਰਾਂ ਦੀ ਕਲਾ ਦਾ ਪ੍ਰਦਰਸ਼ਨ ਕੈਨੇਡਾ 'ਚ ਕਰਵਾਇਆ ਹੈ।
ਅਮਿਤਾਭ ਨਾਲ ਕੰਮ ਕਰਨ ਨੂੰ ਲੈ ਕੇ ਘਬਰਾਹਟ 'ਚ ਸੀ ਅਕਸ਼ਰਾ
NEXT STORY