ਨਵੀਂ ਦਿੱਲੀ- ਦੱਖਣੀ ਕੋਰੀਆਈ ਕੰਪਨੀ ਸੈਮਸੰਗ ਨੇ ਗਲੈਕਸੀ ਸੀਰੀਜ਼ ਦੀ ਨਵੀਂ ਕੈਟੇਗਿਰੀ ਦੇ ਤਹਿਤ ਗਲੈਕਸੀ ਏ, ਗਲੈਕਸੀ ਈ ਅਤੇ ਗਲੈਕਸੀ ਦੇ ਨਾਮ ਨਾਲ ਸਮਾਟਰਫੋਨ ਲਾਂਚ ਕੀਤੇ ਪਰ ਸੈਮਸੰਗ ਸਿਰਫ ਸਮਾਰਟਫੋਨ ਲਾਈਨ ਹੀ ਨਹੀਂ ਟੈਬਲੇਟ ਦੀ ਕੈਟੇਗਿਰੀ 'ਚ ਵੀ ਵਿਸਤਾਰ ਕਰਨ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਸੈਮਸੰਗ ਦੀ ਗਲੈਕਸੀ ਐਸ ਸੀਰੀਜ਼ ਦੇ ਟੈਬਲੇਟਸ ਦੇ ਇਲਾਵਾ ਵੀ ਨਵੇਂ ਟੈਬਲੇਟ ਦੇਖਣ ਨੂੰ ਮਿਲਣਗੇ।
ਚਰਚਾਵਾਂ ਅਨੁਸਾਰ ਸੈਮਸੰਗ ਦੇ ਗਲੈਕਸੀ ਟੈਬ ਸੀਰੀਜ਼ 'ਚ ਗਲੈਕਸੀ ਏ ਅਤੇ ਗਲੈਕਸੀ ਏ ਪਲੱਸ ਟੈਬ ਬਾਜ਼ਾਰ 'ਚ ਦੇਖਣ ਨੂੰ ਮਿਲ ਸਕਦੇ ਹਨ। ਜੇਕਰ ਨਵੀਂ ਸੀਰੀਜ਼ ਦੇ ਟੈਬਲੇਟ ਦਾ ਮਤਲਬ ਇਹ ਨਹੀਂ ਹੈ ਕਿ ਇਹ ਸੈਮਸੰਗ ਦੇ ਹਾਈ ਐਂਡ ਟੈਬਲੇਟ ਹੋਣਗੇ। ਇਸ ਦੇ ਇਲਾਵਾ ਗਲੈਕਸੀ ਏ7 ਪਲੱਸ ਸੀਰੀਜ਼ ਦੇ ਟੈਬਲੇਟ 'ਚ ਸੈਮਸੰਗ ਦਾ ਸਟਾਇਲਸ ਐਸ ਪੈਨ ਵੀ ਦੇਖਣ ਨੂੰ ਮਿਲ ਸਕਦਾ ਹੈ। ਸੈਮਸੰਗ ਦੀ ਇਹ ਨਵੀਂ ਸੀਰੀਜ਼ ਐਪਲ ਦੇ ਆਈਪੈਡ ਅਤੇ ਗੂਗਲ ਦੇ ਐਚ.ਟੀ.ਸੀ. ਨੈਕਸਸ 9 ਦੀ ਤਰ੍ਹਾਂ ਹੋ ਸਕਦੇ ਹਨ।
ਜੀ.ਐਸ.ਐਮ. ਏਰੀਨਾ ਦੀ ਰਿਪੋਰਟ ਅਨੁਸਾਰ ਗਲੈਕਸੀ ਏ ਅਤੇ ਗਲੈਕਸੀ ਏ ਪਲੱਸ 'ਚ 8 ਅਤੇ 9.7 ਇੰਚ ਦੀ ਸਕਰੀਨ ਸਾਈਜ਼ ਦੇ ਨਾਲ ਆ ਸਕਦਾ ਹੈ। ਇਸ ਦੇ ਨਾਲ ਇਸ 'ਚ 2 ਜੀ.ਬੀ. ਅਤੇ 1.5 ਜੀ.ਬੀ. ਦੀ ਰੈਮ ਦਾ ਆਪਸ਼ਨ, 4200 ਜਾਂ 6000 ਐਮ.ਏ.ਐਚ. ਦੀ ਬੈਟਰੀ ਮਿਲ ਸਕਦੀ ਹੈ। ਇਨ੍ਹਾਂ ਟੈਬਲੇਟਸ ਦੀ ਡਿਸਪਲੇ ਰੈਜ਼ੇਲਿਊਸ਼ਨ 1024 ਗੁਣਾ 768 ਵਾਲਾ ਹੋ ਸਕਦਾ ਹੈ, ਜਿਸ ਤਰ੍ਹਾਂ ਦਾ ਪਹਿਲੀ ਪੀੜ੍ਹੀ ਦੇ ਆਈਪੈਡ 'ਚ ਦੇਖਣ ਨੂੰ ਮਿਲਿਆ ਸੀ।
ਜਿਥੇ ਤਕ ਚਿਪਸੈਟ ਦੀ ਗੱਲ ਹੈ ਤਾਂ 8 ਇੰਚ ਦੇ ਟੈਬਲੇਟ 'ਚ ਕਵਾਲਕਾਮ ਦੀ 410 ਚਿਪਸੈਟ 1.2 ਜੀ.ਐਚ.ਜ਼ੈਡ. ਦੇ ਨਾਲ ਅਤੇ 9.7 ਇੰਚ ਵਾਲੇ ਟੈਬ 'ਚ 1.2 ਜੀ.ਐਚ.ਜ਼ੈਡ. 'ਤੇ ਚੱਲਣ ਵਾਲਾ ਏ.ਪੀ.ਕਿਊ. 8016 ਪ੍ਰੋਸੈਸਰ ਹੋਵੇਗਾ। ਸਟੋਰੇਜ ਦੀ ਗੱਲ ਕਰੀਏ ਤਾਂ ਸੈਮਸੰਗ ਦੇ ਇਨ੍ਹਾਂ ਟੈਬਲੇਟ ਡਿਵਾਈਸਿਜ਼ 'ਚ 16 ਜੀ.ਬੀ. ਦੀ ਇੰਟਰਨਲ ਮੈਮੋਰੀ ਆਪਸ਼ਨ ਅਤੇ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਵੀਡੀਓ ਕਾਲਿੰਗ ਕੈਮਮਰਾ ਹੋਣ ਦੀ ਉਮੀਦ ਹੈ।
ਹੁਣ ਨਹੀਂ ਵਧਣਗੀਆਂ ਰਸੋਈ ਗੈਸ ਦੀਆਂ ਕੀਮਤਾਂ!
NEXT STORY