ਕਾਲਕਾ-ਕਾਲਕਾ ਰੇਲਵੇ ਸਟੇਸ਼ਨ 'ਤੇ ਪਹੁੰਚੀ ਸ਼ਤਾਬਦੀ ਦੇ ਪਹੀਆਂ ਨਾਲ ਐਤਵਾਰ ਨੂੰ ਇਕ ਨੌਜਵਾਨ ਦਾ ਵੱਢਿਆ ਹੋਇਆ ਸਿਰ ਬਰਾਮਦ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਤੋਂ ਕਾਲਕਾ ਆਉਣ ਵਾਲੀ ਸ਼ਤਾਬਦੀ ਕਾਲਕਾ ਜਦੋਂ ਪਲੇਟਫਾਰਮ ਨੰਬਰ-3 'ਤੇ ਪਹੁੰਚੀ ਤਾਂ ਇੰਜਣ ਦੇ ਡੱਬੇ ਨਾਲ ਲੱਗਦੇ ਜਨਰੇਟਰ ਦੇ ਡੱਬੇ ਦੇ ਪਹੀਆਂ 'ਚ ਨੌਜਵਾਨ ਦਾ ਵੱਢਿਆ ਹੋਇਆ ਸਿਰ ਫਸਿਆ ਹੋਇਆ ਸੀ।
ਸਿਰ ਪਿੱਛੇ ਤੋਂ ਫਟਿਆ ਹੋਇਆ ਸੀ ਅਤੇ ਮੱਥੇ 'ਤੇ ਵੀ ਸੱਟ ਦੇ ਨਿਸ਼ਾਨ ਸਨ। ਇਹ ਸਿਰ ਕਿਸੇ 26 ਸਾਲਾ ਨੌਜਵਾਨ ਦਾ ਹੈ। ਫਿਲਹਾਲ ਕਾਲਕਾ ਹਸਪਤਾਲ ਦੇ ਮੁਰਦਾ ਘਰ 'ਚ ਇਸ ਸਿਰ ਨੂੰ ਰਖਵਾ ਦਿੱਤਾ ਗਿਆ ਹੈ। ਦਿੱਲੀ ਤੋਂ ਕਾਲਕਾ ਦੇ ਵਿਚ ਪੈਣ ਵਾਲੇ ਸਾਰੇ ਰੇਲਵੇ ਸਟੇਸ਼ਨਾਂ ਅਤੇ ਕੰਟਰੋਲ ਰੂਮਾਂ 'ਚ ਵੀ ਇਸ ਸੰਬੰਧੀ ਸੂਚਨਾ ਭੇਜ ਦਿੱਤੀ ਗਈ ਹੈ।
ਹੈਰਾਨੀਜਨਕ : ਪੁਰਸ਼ ਨੇ ਦਿੱਤਾ ਜੌੜੇ ਬੱਚਿਆਂ ਨੂੰ ਜਨਮ!
NEXT STORY