ਲਖਨਊ- ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਨਰੇਸ਼ ਅਗਰਵਾਲ ਨੇ ਉੱਤਰ ਪਰਦੇਸ਼ ਦੇ ਹਰਦੋਈ 'ਚ ਇਕ ਰੈਲੀ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਜਦੋਂ ਵੀ ਡਰ ਲੱਗਦਾ ਹੈ ਤਾਂ 'ਮੁਲਾਇਮ ਚਾਲੀਸਾ' ਪੜ੍ਹ ਲੈਂਦੇ ਹਨ। ਹਾਲਾਂਕਿ ਹਰਦੋਈ ਦੀ ਰੈਲੀ 'ਚ ਨਰੇਸ਼ 'ਚ ਆਪਣੀ ਹੀ ਸਰਕਾਰ ਦੇ ਕੰਮਕਾਰ 'ਤੇ ਜੰਮ ਕੇ ਨਿਸ਼ਾਨਾ ਵੀ ਸਾਧਿਆ। ਆਪਣੀ ਹੀ ਪਾਰਟੀ ਦੇ ਕੰਮਕਾਰ 'ਤੇ ਸਵਾਲ ਉਠਾਉਂਦੇ ਹੋਏ ਨਰੇਸ਼ ਅਗਰਵਾਲ ਨੇ ਇਹ ਦੋਸ਼ ਲਗਾਇਆ ਕਿ ਰਾਜ ਸਰਕਾਰ ਨੂੰ ਕੁਝ ਲੋਕ ਰਿਮੋਟ ਕੰਟਰੋਲ ਨਾਲ ਚੱਲਾ ਰਹੇ ਹਨ। ਉਨ੍ਹਾਂ ਨੇ ਸਮਾਜਵਾਦੀ ਪਾਰਟੀ ਪ੍ਰਮੁੱਖ ਮੁਲਾਇਮ ਸਿੰਘ ਯਾਦਵ ਨੂੰ ਅਪੀਲ ਕੀਤੀ ਉਹ ਇਸ ਰਿਮੋਟ ਕੰਟਰੋਲ ਨੂੰ ਜਲਦ ਤੋਂ ਜਲਦ ਬੰਦ ਕਰਵਾ ਦੇਣ।
ਨਰੇਸ਼ ਨੇ ਕਿਹਾ,''ਮੁਲਾਇਮ ਸਿੰਘ ਕਿਸੇ ਦੀ ਸ਼ਿਕਾਇਤ ਸੁਣ ਲੈਂਦੇ ਹਨ, ਇਸ ਲਈ ਮੈਂ ਇਹ ਗੱਲ ਉਨ੍ਹਾਂ ਨੂੰ ਕਹਿਣਾ ਚਾਹੁੰਦਾ ਹਾਂ। ਮੁਲਾਇਮ ਜੇਕਰ ਮੈਨੂੰ ਕੰਮ ਫੜਨ ਲਈ ਵੀ ਕਹਿਣਗੇ ਤਾਂ ਮੈਂ ਫੜ ਲਵਾਂਗਾ। ਮੁਲਾਇਮ ਮੈਨੂੰ ਝਿੜਕ ਵੀ ਸਕਦੇ ਹਨ।'' ਉਨ੍ਹਾਂ ਨੇ ਅੱਗੇ ਕਿਹਾ,''ਜਿਵੇਂ ਲੋਕ ਹਨੂੰਮਾਨ ਚਾਲੀਸਾ ਪੜ ਕੇ ਡਰ ਨੂੰ ਦੂਰ ਦੌੜਾਉਂਦੇ ਹਨ, ਉਂਝ ਹੀ ਮੁਲਾਇਮ ਚਾਲੀਸਾ ਪੜ੍ਹ ਕੇ ਮੇਰਾ ਡਰ ਦੂਰ ਦੌੜ ਜਾਂਦਾ ਹੈ।'' ਹਰਦੋਈ 'ਚ ਆਪਣੇ ਪਿਤਾ ਸ਼੍ਰੀਚੰਦ ਅਗਰਵਾਲ ਦੀ ਜਯੰਤੀ ਦੇ ਮੌਕੇ ਨਰੇਸ਼ ਅਗਰਵਾਲ ਨੇ ਇਕ ਰੈਲੀ ਦਾ ਆਯੋਜਨ ਕੀਤਾ ਸੀ। ਇਸ ਦੌਰਾਨ ਨਰੇਸ਼ ਨੇ ਇਹ ਵੀ ਕਿਹਾ ਕਿ ਫਿਲਹਾਲ ਬੀ. ਐੱਸ. ਪੀ., ਕਾਂਗਰਸ, ਭਾਜਪਾ ਸਾਰੀਆਂ ਸਿਆਸੀ ਪਾਰਟੀਆਂ ਸਮਾਜਵਾਦੀ ਪਾਰਟੀ ਦੀ ਦੁਸ਼ਮਣ ਬਣ ਗਈ ਹੈ ਪਰ ਸਮਾਜਵਾਦੀ ਪਾਰਟੀ ਲੋਕਾਂ ਦਰਮਿਆਨ ਆਪਣੇ ਵਿਸ਼ਵਾਸ ਨੂੰ ਬਣਾਏ ਰੱਖੇਗਾ ਅਤੇ ਪ੍ਰਦੇਸ਼ ਅਤੇ ਸਮਾਜ ਦੀ ਵਿਕਾਸ ਲਈ ਹਮੇਸ਼ਾ ਵਚਨਬੱਧ ਰਹੇਗਾ।
ਅਫਜ਼ਲ ਗੁਰੂ ਦੀ ਫਾਂਸੀ ਨੂੰ 2 ਸਾਲ ਪੂਰੇ ਹੋਣ 'ਤੇ ਕਸ਼ਮੀਰ 'ਚ ਸੁਰੱਖਿਆ ਸਖਤ
NEXT STORY