ਨਵੀਂ ਦਿੱਲੀ- ਵਰਤਮਾਨ ਸਮੇਂ 'ਚ ਹਰ ਘਰ 'ਚ ਗੈਸ ਸਿਲੰਡਰ ਦੀ ਵਰਤੋਂ ਹੁੰਦੀ ਹੈ। ਕਈ ਲੋਕ ਗੈਸ ਸਿਲੰਡਰ ਦੀ ਪੂਰੀ ਜਾਂਚ-ਪੜਤਾਲ ਕੀਤੇ ਬਿਨਾ ਹੀ ਸਿਲੰਡਰ ਲੈ ਲੈਂਦੇ ਹਨ। ਕੀ ਤੁਹਾਨੂੰ ਪਤਾ ਹੈ ਕਿ ਤੁਹਾਡਾ ਗੈਸ ਸਿਲੰਡਰ ਵੀ ਐੱਕਸਪਾਇਰ ਹੋ ਸਕਦਾ ਹੈ। ਕਈ ਲੋਕਾਂ ਨੂੰ ਜਿੱਥੇ ਸਿਲੰਡਰ ਦੇ ਐੱਕਸਪਾਇਰ ਹੋਣ ਦੀ ਜਾਣਕਾਰੀ ਨਹੀਂ ਹੁੰਦੀ ਉੱਥੇ ਕੁਝ ਲੋਕ ਇਸ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਨ।
ਸਿਲੰਡਰ ਨੂੰ ਲੈਣ ਸਮੇਂ ਸਿਲੰਡਰ ਦੀ ਐੱਕਸਪਾਇਰੀ ਡੇਟ ਜ਼ਰੂਰ ਚੈੱਕ ਕਰ ਲਵੋ। ਜੇਕਰ ਲਾਪਰਵਾਹੀ ਕੀਤੀ ਤਾਂ ਇਹ ਤੁਹਾਡੇ ਲਈ ਜਾਨਲੇਵਾ ਵੀ ਸਾਬਤ ਹੋ ਸਕਦੀ ਹੈ ਕਿਉਂਕਿ ਕਈ ਸਿਲੰਡਰ ਐੱਕਸਪਾਇਰਡ ਜਾਂ ਐੱਕਸਪਾਇਰੀ ਡੇਟ ਦੇ ਕਰੀਬ ਹੁੰਦੇ ਹਨ।
ਐੱਕਸਪਾਇਰੀ ਡੇਟ ਪੇਂਟ ਨਾਲ ਪ੍ਰਿੰਟ ਕੀਤੀ ਜਾਂਦੀ ਹੈ, ਇਸ ਲਈ ਇਸ 'ਚ ਗੜਬੜੀ ਵੀ ਸੰਭਵ ਹੈ। ਕਈ ਵਾਰ ਬੇਹੱਦ ਖਰਾਬ ਹਾਲਤ 'ਚ ਜ਼ੰਗ ਲੱਗੇ ਸਿਲੰਡਰ 'ਤੇ ਵੀ ਐੱਕਸਪਾਇਰੀ ਡੇਟ ਡੇਢ-ਦੋ ਸਾਲ ਅੱਗੇ ਦੀ ਹੁੰਦੀ ਹੈ। ਸਿਲੰਡਰ ਦੀ ਪੱਟੀ 'ਤੇ ਏ, ਬੀ, ਸੀ ਅਤੇ ਡੀ 'ਚੋਂ ਇਕ ਲੈਟਰ ਦੇ ਨਾਲ ਨੰਬਰ ਹੁੰਦੇ ਹਨ। ਗੈਸ ਕੰਪਨੀਆਂ 12 ਮਹੀਨਿਆਂ ਨੂੰ 4 ਹਿੱਸਿਆਂ 'ਚ ਵੰਡ ਕੇ ਸਿਲੰਡਰਾਂ ਦਾ ਗਰੁੱਪ ਬਣਾਉਂਦੀਆਂ ਹਨ।
'ਏ' ਗਰੁੱਪ 'ਚ ਜਨਵਰੀ, ਫਰਵਰੀ, ਮਾਰਚ ਅਤੇ 'ਬੀ' ਗਰੁੱਪ 'ਚ ਅਪ੍ਰੈਲ, ਮਈ, ਜੂਨ ਹੁੰਦੇ ਹਨ। ਇੰਝ ਹੀ 'ਸੀ' ਗਰੁੱਪ 'ਚ ਜੁਲਾਈ, ਅਗਸਤ, ਸਤੰਬਰ ਅਤੇ 'ਡੀ' ਗਰੁੱਪ 'ਚ ਅਕਤੂਬਰ, ਨਵੰਬਰ ਅਤੇ ਦਸੰਬਰ ਹੁੰਦੇ ਹਨ।
ਸਿਲੰਡਰਾਂ 'ਤੇ ਇਨ੍ਹਾਂ ਗਰੁੱਪ ਲੈਟਰ ਦੇ ਨਾਲ ਲਿਖੇ ਨੰਬਰ ਐੱਕਸਪਾਇਰੀ ਜਾਂ ਟੈਸਟਿੰਗ ਈਅਰ ਦਰਸਾਉਂਦੇ ਹਨ। ਜਿਵੇ 'ਬੀ-13' ਦਾ ਮਤਲਬ ਸਿਲੰਡਰ ਦੀ ਐੱਕਸਪਾਇਰੀ ਡੇਟ ਜੂਨ, 2013 ਹੈ। ਇਸੇ ਤਰ੍ਹਾਂ ਹੀ 'ਸੀ-14' ਜਾ ਮਤਲਬ ਸਤੰਬਤ, 2014 ਦੇ ਬਾਅਦ ਸਿਲੰਡਰ ਦੀ ਵਰਤੋਂ ਖਤਰਨਾਕ ਹੈ।
ਐੱਕਸਪਾਇਰਡ ਜਾਂ ਟੈਸਟਿੰਗ ਦੀ ਡਿਊ ਡੇਟ ਕਰਾਸ ਕਰ ਚੁੱਕੇ ਸਿਲੰਡਰਾਂ ਦੇ ਵਾਲਵ ਤੋਂ ਲੀਕੇਜ ਦਾ ਖਤਰਾ ਜ਼ਿਆਦਾ ਹੁੰਦਾ ਹੈ, ਜੋ ਧਮਾਕੇ ਦਾ ਕਾਰਨ ਬਣ ਸਕਦਾ ਹੈ। ਸਿਲੰਡਰ ਡਿਲੀਵਰੀ ਦੇ ਸਮੇਂ ਵੀ ਅਜਿਹੇ ਸਿਲੰਡਰਾਂ ਤੋਂ ਹਾਦਸੇ ਦਾ ਖਦਸ਼ਾ ਬਣਿਆ ਰਹਿੰਦਾ ਹੈ।
ਐੱਕਸਪਾਇਰਡ ਸਿਲੰਡਰ ਮਿਲਣ 'ਤੇ ਉਪਭੋਗਤਾ ਏਜੰਸੀ ਨੂੰ ਸੂਚਨਾ ਦੇ ਕੇ ਸਿਲੰਡਰ ਬਦਲਵਾ ਸਕਦੇ ਹਨ। ਗੈਸ ਏਜੰਸੀ ਦੇ ਰਿਪਲੇਸਮੈਂਟ ਤੋਂ ਮਨ੍ਹਾ ਕਰਨ 'ਤੇ ਉਪਭੋਗਤਾ ਖਾਦ ਜਾਂ ਪ੍ਰਸ਼ਾਸਨਿਕ ਅਧਿਕਾਰੀ ਤੋਂ ਸ਼ਿਕਾਇਤ ਕਰ ਸਕਦੇ ਹਨ। ਇਸ ਨੂੰ ਸੇਵਾ 'ਚ ਕਮੀ ਮੰਨਦੇ ਹੋਏ ਉਪਭੋਗਤਾ ਫੋਰਮ 'ਚ ਮਾਮਲਾ ਦਾਇਰ ਕਰ ਸਕਦੇ ਹਨ।
ਨਵੀਆਂ ਵਿਵਸਥਾਵਾਂ ਦੇ ਮੁਤਾਬਕ ਗੈਸ ਕੁਨੈਕਸ਼ਨ ਲੈਂਦੇ ਹੀ ਉਪਭੋਗਤਾ ਦਾ 10 ਤੋਂ 25 ਲੱਖ ਰੁਪਏ ਤੱਕ ਦਾ ਦੁਰਘਟਨਾ ਬੀਮਾ ਹੋ ਜਾਂਦਾ ਹੈ। ਇਸ ਦੇ ਤਹਿਤ ਗੈਸ ਸਿਲੰਡਰ ਦਾ ਹਾਦਸਾ ਹੋਣ 'ਤੇ ਪੀੜਤ ਬੀਮੇ ਦਾ ਕਲੇਮ ਕਰ ਸਕਦਾ ਹੈ, ਨਾਲ ਹੀ ਸਾਮੂਹਿਕ ਦੁਰਘਟਨਾ ਹੋਣ 'ਤੇ 50 ਲੱਖ ਰੁਪਏ ਤੱਕ ਦੇਣ ਦੀ ਵਿਵਸਥਾ ਹੈ।
ਇਸ ਦੇ ਲਈ ਹਾਦਸਾ ਹੋਣ ਦੇ 24 ਘੰਟੇ ਦੇ ਅੰਦਰ ਸਬੰਧਤ ਏਜੰਸੀ ਜਾਂ ਲੋਕਲ ਥਾਣੇ ਨੂੰ ਸੂਚਨਾ ਦੇਣੀ ਹੋਵੇਗੀ ਅਤੇ ਦੁਰਘਟਨਾ 'ਚ ਮੌਤ ਹੋਣ 'ਤੇ ਜ਼ਰੂਰੀ ਪ੍ਰਮਾਣ ਪੱਤਰ ਉਪਲਬਧ ਕਰਨਾ ਹੋਵੇਗਾ।
ਇਸ ਸ਼ਾਨਦਾਰ ਸਮਾਰਟਫੋਨ ਦੀ ਵਿਕਰੀ ਸ਼ੁਰੂ, 2.5 ਲੱਖ ਲੋਕਾਂ ਨੇ ਕਰਵਾਈ ਰਜਿਸਟ੍ਰੇਸ਼ਨ (ਦੇਖੋ ਤਸਵੀਰਾਂ)
NEXT STORY