ਨਵੀਂ ਦਿੱਲੀ- ਇੰਡੀਅਨ ਮਾਰਕੀਟ 'ਚ ਅੱਜ (10 ਫਰਵਰੀ) ਨੂੰ ਜਿਓਮੀ ਦੇ ਲੇਟੇਸਟ ਹੈਂਡਸੈਟ ਐਮ.ਆਈ.4 ਦੀ ਫਲੈਸ਼ ਸੇਲ ਹੋਣ ਵਾਲੀ ਹੈ। ਇਕ ਰਿਪੋਰਟ ਅਨੁਸਾਰ ਜਿਓਮੀ ਐਮ.ਆਈ.4 ਦੇ ਲਈ 2.5 ਲੱਖ ਲੋਕ ਰਜਿਸਟ੍ਰੇਸ਼ਨ ਹੋ ਚੁੱਕੇ ਹਨ। ਇਸ ਦੇ ਲਈ ਰਜਿਟ੍ਰੇਸ਼ਨ 28 ਜਨਵਰੀ ਤੋਂ ਸ਼ੁਰੂ ਹੋਈ ਸੀ। ਫਿਲਹਾਲ ਕੰਪਨੀ ਨੇ ਇਸ ਗੱਲ ਦਾ ਖੁਲਾਸਾ ਨਹੀਂ ਕੀਤਾ ਹੈ ਕਿ ਕਿੰਨੇ ਹੈਂਡਸੈਟ ਵਿਕਰੀ ਲਈ ਆਏ ਹਨ। ਇਸ ਫੋਨ ਦੀ ਕੀਮਤ 19999 ਰੁਪਏ ਰੱਖੀ ਗਈ ਹੈ।
ਅਪਡੇਟ- ਜਿਓਮੀ ਨੇ ਹਾਲ ਹੀ 'ਚ ਆਪਣੇ ਅਧਿਕਾਰਕ ਟਵਿੱਟਰ ਅਕਾਊਂਟ 'ਤੇ ਜਾਣਕਾਰੀ ਦਿੱਤੀ ਹੈ ਕਿ ਐਮ.ਆਈ. 4 ਦਾ 64 ਜੀ.ਬੀ. ਮਟੈਲਿਕ ਵੈਰੀਐਂਟ 24 ਫਰਵਰੀ ਨੂੰ ਭਾਰਤੀ ਮਾਰਕੀਟ 'ਚ ਵਿਕਰੀ ਲਈ ਆਏਗਾ। ਇਸ ਦੀ ਕੀਮਤ 23999 ਰੁਪਏ ਹੋਵੇਗੀ। ਜਿਓਮੀ ਦਾ ਇਹ ਫੋਨ ਆਈਫੋਨ 5 ਅਤੇ 5ਐਸ ਦੀ ਲੁੱਕ ਦਿੰਦਾ ਹੈ। ਜਿਓਮੀ ਐਮ.ਆਈ. 4 'ਚ 5 ਇੰਚ ਦੀ ਫੁੱਲ ਐਚ.ਡੀ. ਡਿਸਪਲੇ 1080 ਗੁਣਾ 1920 ਪਿਕਸਲ ਰੈਜ਼ੇਲਿਊਸ਼ਨ ਦੇ ਨਾਲ ਦਿੱਤੀ ਗਈ ਹੈ। ਇਸ 'ਚ 2.5 ਜੀ.ਐਚ.ਜ਼ੈਡ. 'ਤੇ ਚੱਲਣ ਵਾਲਾ ਸਨੈਪਡਰੈਗਨ 801 ਪ੍ਰੋਸੈਸਰ ਦਿੱਤਾ ਗਿਆ ਹੈ।
ਫੋਨ 'ਚ 3 ਜੀ.ਬੀ. ਦੀ ਰੈਮ ਦੇ ਨਾਲ 16, 64 ਜੀ.ਬੀ. ਦੀ ਇੰਟਰਨਲ ਸਟੋਰੇਜ ਦਾ ਆਪਸ਼ਨ ਉਪਲੱਬਧ ਹੈ ਜਿਸ ਨੂੰ ਵਧਾਇਆ ਨਹੀਂ ਜਾ ਸਕਦਾ। ਇਸ 'ਚ 13 ਮੈਗਾਪਿਕਸਲ ਦਾ ਰਿਅਰ ਕੈਮਰੇ ਦੇ ਨਾਲ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਦੇ ਇਲਾਵਾ ਫੋਨ 'ਚ 3080 ਐਮ.ਏ.ਐਚ. ਦੀ ਬੈਟਰੀ ਦਿੱਤੀ ਗਈ ਹੈ ਅਤੇ ਇਹ ਸਮਾਰਟਫੋਨ ਐਂਡਰਾਇਡ ਦੇ 4.4 ਕਿਟਕੈਟ ਵਰਜ਼ਨ 'ਤੇ ਚੱਲਦਾ ਹੈ।
24 ਫਰਵਰੀ ਨੂੰ ਲਾਂਚ ਹੋਵੇਗਾ ਜਿਓਮੀ ਦਾ ਹਾਈ ਐਂਡ ਸਮਾਰਟਫੋਨ (ਦੇਖੋ ਤਸਵੀਰਾਂ)
NEXT STORY