ਨਵੀਂ ਦਿੱਲੀ- ਮੋਬਾਈਲ ਯੂਜ਼ਰਸ ਲਈ ਵਧੀਆ ਖਬਰ ਹੈ। ਦੇਸ਼ 'ਚ 4ਜੀ ਦੇ ਲਾਂਚ ਹੋਣ ਦੇ ਬਾਅਦ ਮੋਬਾਈਲ ਫੋਨ ਦੀਆਂ ਦਰਾਂ ਘੱਟ ਹੋ ਜਾਣਗੀਆਂ ਅਤੇ ਉਨ੍ਹਾਂ ਦੇ ਇੰਟਰਨੈਟ ਦੀ ਸਪੀਡ ਵੱਧ ਜਾਵੇਗੀ। ਮਾਰਚ ਤੋਂ ਇਹ ਨਵੀਂ ਸੇਵਾ ਸ਼ੁਰੂ ਹੋਣ ਵਾਲੀ ਹੈ ਅਤੇ ਗਾਹਕਾਂ ਦੀ ਗਿਣਤੀ ਨੂੰ ਵਧਾਉਣ ਦੀ ਹੋੜ 'ਚ ਇੰਟਰਨੈਟ ਕੰਪਨੀਆਂ ਰਿਆਇਤੀ ਦਰਾਂ 'ਤੇ ਇਹ ਆਫਰ ਕਰਣਗੀਆਂ।
ਕੁਝ ਟੈਲੀਕਾਮ ਕੰਪਨੀਆਂ ਹੁਣ ਤੋਂ ਹੀ ਮੋਬਾਈਲ ਦਰਾਂ ਘੱਟ ਕਰ ਰਹੀਆਂ ਹਨ। ਇਸ ਦੀ ਤਾਜ਼ਾ ਉਦਾਹਰਣ ਹੈ ਆਈਡਿਆ ਜਿਨ੍ਹੇਂ ਦਰਾਂ ਘੱਟ ਕਰਕੇ ਵੱਡੀ ਗਿਣਤੀ 'ਚ ਗਾਹਕ ਬਣਾਏ ਹਨ। ਪਿਛਲੇ ਸਾਲ ਅਕਤੂਬਰ ਤੋਂ ਦਸੰਬਰ ਤਕ ਕੰਪਨੀ ਨੇ ਸਭ ਤੋਂ ਵੱਧ ਸਿਮ ਵੇਚੇ। ਦਰਅਸਲ 4ਜੀ ਸੇਵਾ 'ਚ ਰਿਲਾਇੰਸ ਦੇ ਉਤਰਣ ਨਾਲ ਮੁਕਾਬਲੇਬਾਜ਼ੀ ਬਹੁਤ ਤੇਜ਼ ਹੋ ਗਈ ਹੈ ਅਤੇ ਸਾਰੀਆਂ ਕੰਪਨੀਆਂ ਇਸ ਵੱਲ ਦੇਖ ਰਹੀਆਂ ਹਨ।
ਟੈਲੀਕਾਮ ਕੰਪਨੀਆਂ ਚਾਹੁੰਦੀਆਂ ਹਨ ਕਿ ਮੋਬਾਈਲ ਫੋਨ ਯੂਜ਼ਰਸ ਇੰਟਰਨੈਟ ਦੀ ਵੱਧ ਤੋਂ ਵੱਧ ਵਰਤੋਂ ਕਰ ਕਰਨ ਕਿਉਂਕਿ ਉਨ੍ਹਾਂ ਨੇ ਇਸ ਤੇ ਬਹੁਤ ਜ਼ਿਆਦਾ ਪੈਸਾ ਲਗਾਇਆ ਹੋਇਆ ਹੈ। ਫਿਲਹਾਲ 85 ਫੀਸਦੀ ਫੋਨ ਯੂਜ਼ਰਸ ਕਿਸੀ ਤਰ੍ਹਾਂ ਦੇ ਇੰਟਰਨੈਟ ਦੀ ਵਰਤੋਂ ਨਹੀਂ ਕਰਦੇ। ਹੁਣ ਕੰਪਨੀਆਂ ਇਨ੍ਹਾਂ ਇੰਟਰਨੈਟ ਵੱਲ ਆਉਣ ਲਈ ਪ੍ਰੇਰਿਤ ਕਰ ਰਹੀਆਂ ਹਨ।
ਬੇਟੇ ਦੇ ਵਿਧਾਇਕ ਬਣਨ 'ਤੇ ਪਿਤਾ ਨੇ ਮਨਾਈ ਸੰਤਕਬੀਰ ਨਗਰ 'ਚ ਖੁਸ਼ੀ
NEXT STORY