ਲਖਨਊ- ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਦੀ ਜਿੱਤ ਦਾ ਜਸ਼ਨ ਪ੍ਰਦੇਸ਼ ਦੇ ਨਾਲ ਹੀ ਸੰਤਕਬੀਰ ਨਗਰ 'ਚ ਵੀ ਜੰਮ ਕੇ ਮਨਾਇਆ ਜਾ ਰਿਹਾ ਹੈ। ਦਿੱਲੀ ਦੀ ਮਾਡਲ ਟਾਊਨ ਵਿਧਾਨ ਸਭਾ ਤੋਂ ਚੋਣਾਂ ਜਿੱਤੇ ਆਮ ਆਦਮੀ ਪਾਰਟੀ ਦੇ ਅਖਿਲੇਸ਼ ਪਤੀ ਤ੍ਰਿਪਾਠੀ ਦੇ ਪਿਤਾ ਨੇ ਪਿੰਡ 'ਚ ਲੋਕਾਂ ਨੂੰ ਮਿਠਾਈ ਖੁਆ ਕੇ ਆਪਣੇ ਬੇਟੇ ਦੀ ਦੂਜੀ ਜਿੱਤ ਦਾ ਜਸ਼ਨ ਮਨਾਇਆ।
ਸੰਤ ਕਬੀਰਨਗਰ ਦੇ ਮੇਹਦਾਵਲ ਵਾਸੀ ਅਖਿਲੇਸ਼ ਪਤੀ ਤ੍ਰਿਪਾਠੀ ਦੇ ਦਿੱਲੀ ਵਿਧਾਨ ਸਭਾ ਚੋਣਾਂ 'ਚ ਮਾਡਲ ਟਾਊਨ ਸੀਟ ਤੋਂ ਵਿਧਾਇਕ ਚੁਣੇ ਗਏ ਹਨ। ਉਨ੍ਹਾਂ ਦੇ ਜਿੱਤਣ ਦੀ ਖਬਰ 'ਤੇ ਉਨ੍ਹਾਂ ਦੇ ਪਿੰਡ 'ਚ ਜਸ਼ਨ ਦਾ ਮਾਹੌਲ ਹੈ। ਘਰ 'ਤੇ ਮੌਜੂਦ ਉਨ੍ਹਾਂ ਦੇ ਪਿਤਾ ਨੂੰ ਵਧਾਈ ਦੇਣ ਵਾਲਿਆਂ ਦੀ ਭੀੜ ਲੱਗ ਗਈ। ਪਿਤਾ ਅਭਯਨੰਦਨ ਤ੍ਰਿਪਾਠੀ ਨੇ ਵੀ ਬੇਟੇ ਦੀ ਜਿੱਤ ਦਾ ਜ਼ੋਰਦਾਰ ਜਸ਼ਨ ਮਨਾਇਆ ਹੈ। ਉਨ੍ਹਾਂ ਨੇ ਕਿਹਾ ਕਿ ਦੂਜੀ ਵਾਰ ਬੇਟੇ ਦੇ ਵਿਧਾਇਕ ਚੁਣੇ ਜਾਣ 'ਤੇ ਉਨ੍ਹਾਂ ਨੂੰ ਬਹੁਤ ਖੁਸ਼ੀ ਮਿਲੀ ਹੈ। ਉਨ੍ਹਾਂ ਦੀ ਇੱਛਾ ਹੈ ਕਿ ਕੇਜਰੀਵਾਲ ਸਰਕਾਰ 'ਚ ਅਖਿਲੇਸ਼ ਨੂੰ ਮੰਤਰੀ ਬਣਾਇਆ ਜਾਵੇ।
ਵਿਆਹ ਵਾਲੇ ਦਿਨ ਆਇਆ ਤੇ ਲਾੜੀ ਨੂੰ ਲੈ ਕੇ ਉੱਡ ਗਿਆ (ਦੇਖੋ ਤਸਵੀਰਾਂ)
NEXT STORY