ਨਿਊਯਾਰਕ- ਅਸਫਲ ਕਰਜ਼ੇ ਸੌਦੇ 'ਤੇ ਸਹਾਰਾ ਦੇ ਨਾਲ ਜ਼ੁਬਾਨੀ ਜੰਗ ਦੇ ਵਿਚਾਲੇ ਅਮਰੀਕਾ ਦੀ ਕੰਪਨੀ ਮਿਰਾਕ ਨੇ ਬੁੱਧਵਾਰ ਨੂੰ ਕਿਹਾ ਕਿ ਉਸ ਨੇ ਜਾਂਚ-ਪੜਤਾਲ ਨਾਲ ਸਬੰਧਤ ਪੂਰੀ 26.25 ਲੱਖ ਡਾਲਰ ਦੀ ਫੀਸ ਭਾਰਤੀ ਸਮੂਹ ਨੂੰ ਵਾਪਸ ਕਰ ਦਿੱਤੀ ਹੈ ਪਰ ਉਹ ਸਮੂਹ ਦੇ ਤਿੰਨ ਹੋਟਲਾਂ ਦੀ ਪੂਰੀ ਖਰੀਦਾਰੀ ਦੇ ਲਈ 2.05 ਅਰਬ ਡਾਲਰ ਦੀ ਪੇਸ਼ਕਸ਼ ਕਰਨਾ ਚਾਹੁੰਦੀ ਹੈ।
ਭਾਰਤੀ ਮੂਲ ਦੇ ਕਾਰੋਬਾਰੀ ਸਾਰਾਂਸ਼ ਸ਼ਰਮਾ ਦੇ ਸੰਚਾਲਨ 'ਚ ਚੱਲਣ ਵਾਲੀ ਮਿਰਾਕ ਕੈਪੀਟਲ ਨੇ ਕਿਹਾ ਕਿ ਭਾਰਤੀ ਸਮੂਹ 'ਅਣਇੱਛੁਕ ਵਿਕਰੇਤਾ' ਬਣਿਆ ਹੋਇਆ ਹੈ। ਜੇਲ 'ਚ ਬੰਦ ਸਹਾਰਾ ਸਮੂਹ ਦੇ ਸੁਬ੍ਰਤ ਰਾਏ ਨੂੰ ਰਿਹਾ ਕਰਨ ਦੇ ਲਈ ਸਹਾਰਾ ਦੀਆਂ ਕੋਸ਼ਿਸ਼ਾਂ ਦੇ ਸੰਕਟ ਮੋਚਕ ਦੇ ਰੂਪ 'ਚ ਮਿਰਾਕ ਉਭਰ ਕੇ ਆਈ ਸੀ ਪਰ 2.05 ਅਰਬ ਡਾਲਰ ਦਾ ਉਸ ਦਾ ਵਿੱਤ ਪੋਸ਼ਣ ਸੌਦਾ ਕਥਿਤ 'ਫਰਜ਼ੀ ਚਿੱਠੀ' ਵਿਵਾਦ ਵਿਚ ਫਸ ਗਿਆ।
ਇਕ ਬਿਆਨ 'ਚ ਮਿਰਾਕ ਨੇ ਕਿਹਾ ਕਿ ਉਸ ਨੇ 26.25 ਲੱਖ ਡਾਲਰ ਸੇਬੀ-ਸਹਾਰਾ ਫੰਡ ਨੂੰ ਭੇਜ ਦਿੱਤਾ ਹੈ। ਨਾਲ ਹੀ ਸਹਾਰਾ ਸਮੂਹ ਨੂੰ ਕਰਜ਼ਾ ਦੇਣ ਦਾ ਪ੍ਰਸਤਾਵ ਖਤਮ ਕਰ ਦਿੱਤਾ ਹੈ। ਇਸ ਕਰਜ਼ੇ 'ਚ ਵਿਦੇਸ਼ਾਂ ਵਿਚ ਸਥਿਤ ਸਮੂਹ ਦੇ ਤਿੰਨ ਹੋਟਲਾਂ-ਨਿਊਯਾਰਕ ਸਥਿਤ ਦਿ ਪਲਾਜ਼ਾ ਅਤੇ ਡ੍ਰੀਮ ਡਾਉਨਟਾਉਨ ਅਤੇ ਲੰਦਨ ਸਥਿਤ ਗ੍ਰੋਜਵੇਨੋਰ ਹਾਊਸ ਦੇ ਲਈ ਸਹਾਰਾ ਸਮੂਹ ਵੱਲੋਂ ਬੈਂਕ ਆਫ ਚਾਈਨਾ ਤੋਂ ਲਏ ਗਏ ਕਰਜ਼ੇ ਦੀ ਸਪੁਰਦਗੀ ਨਿਵੇਸ਼ਕਾਂ ਦੇ ਨਵੇਂ ਸਮੂਹ ਨੂੰ ਕੀਤੀ ਜਾਣੀ ਸ਼ਾਮਲ ਸੀ।
ਕੱਚੇ ਤੇਲ 'ਚ ਗਿਰਾਵਟ
NEXT STORY