ਜਲੰਧਰ (ਸ.ਹ.)-ਖੇਤੀ ਤੋਂ ਲੈ ਕੇ ਆਰਥਿਕਤਾ ਅਤੇ ਹੋਰ ਸਮਾਜਿਕ ਵਿਸ਼ਿਆਂ 'ਤੇ ਅਧਿਐਨ ਕਰਨ ਵਾਲੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ (99M) ਬੈਂਗਲੂਰ ਨੇ ਪਹਿਲੀ ਵਾਰ ਬਾਲੀਵੁੱਡ ਮਾਰਕੀਟਿੰਗ ਨੂੰ ਆਪਣੇ ਅਧਿਐਨ ਦਾ ਵਿਸ਼ਾ ਬਣਾਇਆ ਹੈ। ਪ੍ਰਬੰਧਨ ਵਿਗਿਆਨੀਆਂ ਦੁਆਰਾ ਇਸ਼ਤਿਹਾਰੀ ਏਜੰਸੀ ਸਪਾਈਸ 'ਤੇ ਕੀਤਾ ਗਿਆ ਇਹ ਅਧਿਐਨ 99M ਦੇ ਮੀਡੀਆ ਐਂਡ ਇੰਟਰਟੇਨਮੈਂਟ ਦੇ ਸਿਲੇਬਸ ਦਾ ਹਿੱਸਾ ਬਣੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਪ੍ਰਬੰਧਨ ਗੁਰੂ ਕਿਸੇ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਉਸ ਦੀ ਮਾਰਕੀਟਿੰਗ ਲਈ ਅਜਮਾਏ ਜਾਣ ਵਾਲੇ ਕਈ ਤਰੀਕਿਆਂ 'ਤੇ ਅਧਿਐਨ ਕਰ ਰਹੇ ਹਨ। 99M ਦੀ ਖੋਜ ਵਿਚ ਇਹ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਵੇਂ ਫਿਲਮਾਂ ਅਤੇ ਇਸ ਨਾਲ ਜੁੜੇ ਲੋਕਾਂ ਨੂੰ ਬ੍ਰਾਂਡ ਦੇ ਤੌਰ 'ਤੇ ਪੇਸ਼ ਕੀਤਾ ਜਾਂਦਾ ਹੈ। ਆਪਣੀ ਇਸ ਖੋਜ ਲਈ 99M ਬੈਂਗਲੂਰ ਨੇ ਬਾਲੀਵੁੱਡ ਦੀ ਮਾਰਕੀਟਿੰਗ ਐਂਡ ਕਮਿਊਨੀਕੇਸ਼ਨ ਏਜੰਸੀ ਸਪਾਈਸ ਦੇ ਕੰਮ 'ਤੇ ਖੋਜ ਕੀਤੀ ਹੈ।
ਇਸ ਖੋਜ ਵਿਚ ਛੋਟੇ ਅਤੇ ਵੱਡੇ ਬਜਟ ਦੀਆਂ ਸੁਪਰਹਿੱਟ ਫਿਲਮਾਂ ਦੇ ਪ੍ਰਮੋਸ਼ਨ ਲਈ ਸਪਾਈਸ ਦੁਆਰਾ ਅਜਮਾਏ ਗਏ ਨੁਸਖਿਆਂ ਦੀ ਪੜਤਾਲ ਕੀਤੀ ਜਾਵੇਗੀ। 99M ਹਰ ਫਿਲਮ ਨੂੰ ਇਕ ਉਤਪਾਦ ਦੇ ਤੌਰ 'ਤੇ ਦੇਖਦੇ ਹੋਏ ਉਸ ਦੀ ਸਫਲਤਾ ਦੇ ਪਹਿਲੂਆਂ 'ਤੇ ਖੋਜ ਕਰੇਗਾ। ਮੈਂ ਜਦੋਂ 'ਥ੍ਰੀ ਇੰਡੀਅਟਸ' ਦੀ ਜ਼ਬਰਦਸਤ ਸਫਲਤਾ ਨੂੰ ਦੇਖਿਆ ਤਾਂ ਮੈਨੂੰ ਪਤਾ ਲੱਗਾ ਕਿ ਸਪਾਈਸ ਕਾਰਨ ਹੀ ਇਹ ਫਿਲਮ ਉਨ੍ਹਾਂ ਛੋਟੇ ਕਸਬਿਆਂ ਅਤੇ ਸ਼ਹਿਰਾਂ ਤੱਕ ਪਹੁੰਚ ਸਕੀ ਜਿੱਥੇ ਖੇਤਰੀ ਭਾਸ਼ਾ ਦੀ ਫਿਲਮਾਂ ਦਾ ਦਬਦਬਾ ਹੈ। ਲਿਹਾਜਾ ਅਸੀਂ ਇਸ ਏਜੰਸੀ ਦੇ ਕਾਰਜ 'ਤੇ ਖੋਜ ਕਰਨ ਦਾ ਸੋਚਿਆ। 99M ਦੇ ਵਿਦਿਆਰਥੀਆਂ ਨੇ ਏਜੰਸੀ ਦੇ ਕਾਰਜ 'ਤੇ ਖੋਜ ਕਰਕੇ ਇਹ ਪਤਾ ਲਗਾਇਆ ਕਿ ਫਿਲਮ ਰਿਲੀਜ਼ ਦੇ ਪਹਿਲੇ ਨਵੇਂ-ਨਵੇਂ ਆਈਡੀਆਜ਼ ਨਾਲ ਫਿਲਮ ਦੀ ਪ੍ਰਮੋਸ਼ਨ ਕੀਤੀ ਜਾਂਦੀ ਹੈ, ਕਿਉਂਕਿ ਦੇਸ਼ ਵਿਚ ਹਰ ਹਫਤੇ ਇਕ ਨਵੀਂ ਫਿਲਮ ਰਿਲੀਜ਼ ਹੁੰਦੀ ਹੈ ਅਤੇ ਇਨ੍ਹਾਂ ਫਿਲਮਾਂ ਦਾ ਇਕ ਦੂਸਰੇ ਨਾਲ ਮੁਕਾਬਲਾ ਹੋਣ ਤੋਂ ਇਲਾਵਾ ਭਾਸ਼ਾਈ ਸਿਨੇਮਾ ਨਾਲ ਵੀ ਮੁਕਾਬਲਾ ਹੁੰਦਾ ਹੈ। ਅਜਿਹੇ ਵਿਚ ਫਿਲਮ ਦੀ ਰਿਲੀਜ਼ ਤੋਂ ਪਹਿਲਾਂ ਦਰਸ਼ਕਾਂ ਦੇ ਦਿਲਾਂ ਵਿਚ ਫਿਲਮ ਦੀ ਛਾਪ ਬਣਨੀ ਸੱਚੀ ਜ਼ਰੂਰੀ ਹੈ ਅਤੇ ਵਿਦਿਆਰਥੀਆਂ ਲਈ ਇਹ ਸਿੱਖਣਾ ਕਾਫੀ ਅਹਿਮ ਰਿਹਾ ਹੈ।
ਆਈਕੀਆ ਦੀ ਭਾਰਤ ਤੋਂ ਹੋਰ ਮਾਲ ਖਰੀਦਣ ਦੀ ਯੋਜਨਾ
NEXT STORY