ਮੁੰਬਈ- ਦੂਜੀਆਂ ਸੰਸਾਰਕ ਮੁਦਰਾਵਾਂ ਦੇ ਮੁਕਾਬਲੇ 'ਚ ਡਾਲਰ ਦੀ ਮਜ਼ਬੂਤੀ ਨਾਲ ਅੰਤਰਬੈਂਕ ਵਿਦੇਸ਼ੀ ਮੁਦਰਾ ਵਟਾਂਦਰਾ ਬਾਜ਼ਾਰ 'ਚ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ ਲਗਾਤਾਰ 6ਵੇਂ ਦਿਨ 17 ਪੈਸੇ ਕਮਜ਼ੋਰ ਹੋ ਕੇ 62.42 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਫਾਰੇਕਸ ਬਾਜ਼ਾਰ ਦੇ ਵਿਸ਼ਲੇਸ਼ਕਾਂ ਨੇ ਦੱਸਿਆ ਕਿ ਡਾਲਰ ਦੀ ਮਜ਼ਬੂਤੀ ਦੇ ਬਾਵਜੂਦ ਦਰਾਮਦਕਾਰਾਂ ਵੱਲੋਂ ਡਾਲਰ ਮੰਗ ਵਧਣ ਦੇ ਕਾਰਨ ਰੁਪਏ ਦੀ ਵਟਾਂਦਰਾ ਦਰ ਪ੍ਰਭਾਵਿਤ ਹੋਈ। ਹਾਲਾਂਕਿ ਘਰੇਲੂ ਸ਼ੇਅਰ ਬਾਜ਼ਾਰ 'ਚ ਤੇਜ਼ੀ ਦੇ ਰੁਖ ਨਾਲ ਇਸ 'ਚ ਜ਼ਿਆਦਾ ਗਿਰਾਵਟ ਨਹੀਂ ਆ ਸਕੀ।
ਫਾਰੇਕਸ ਬਾਜ਼ਾਰ 'ਚ ਬੁੱਧਵਾਰ ਦੇ ਕਾਰੋਬਾਰੀ ਸੈਸ਼ਨ ਦੇ ਦੌਰਾਨ ਡਾਲਰ ਦੇ ਮੁਕਾਬਲੇ ਰੁਪਿਆ 06 ਪੈਸੇ ਕਮਜ਼ੋਰ ਹੋ ਕੇ 62.25 ਰੁਪਏ ਪ੍ਰਤੀ ਡਾਲਰ 'ਤੇ ਬੰਦ ਹੋਇਆ ਸੀ, ਜੋ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 17 ਪੈਸੇ ਕਮਜ਼ੋਰ ਹੋ ਕੇ 62.42 ਰੁਪਏ ਪ੍ਰਤੀ ਡਾਲਰ 'ਤੇ ਆ ਗਿਆ। ਬੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ ਵੀਰਵਾਰ ਦੇ ਸ਼ੁਰੂਆਤੀ ਕਾਰੋਬਾਰ 'ਚ 151.91 ਅੰਕ ਜਾਂ 0.53 ਫੀਸਦੀ ਵੱਧ ਕੇ 28,685.88 ਅੰਕ 'ਤੇ ਪਹੁੰਚ ਗਿਆ।
ਘਰੇਲੂ ਗੈਸ ਸਿਲੰਡਰ ਦੀ ਸਬਸਿਡੀ ਨਾਲ ਜੁੜੀ ਖਾਸ ਖਬਰ!
NEXT STORY