ਮੁੰਬਈ- ਆਦਿਤਿਆ ਬਿਰਲਾ ਸਮੂਹ ਦੀ ਐਲਿਊਮੀਨੀਅਮ ਬਣਾਉਣ ਵਾਲੀ ਹਿੰਡਾਲਕੋ ਦਾ ਸ਼ੁੱਧ ਏਕੀਕ੍ਰਿਤ ਮੁਨਾਫਾ ਚਾਲੂ ਮਾਲੀ ਸਾਲ ਦੀ ਦਸੰਬਰ 'ਚ ਖਤਮ ਤਿਮਾਹੀ ਦੇ ਦੌਰਾਨ 7.60 ਫੀਸਦੀ ਵੱਧ ਕੇ 359.36 ਕਰੋੜ ਰੁਪਏ 'ਤੇ ਪਹੁੰਚ ਗਿਆ। ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ 'ਚ ਕੰਪਨੀ ਨੂੰ 333.98 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ।
ਕੰਪਨੀ ਨੇ ਵੀਰਵਾਰ ਨੂੰ ਨਿਰਦੇਸ਼ਕ ਮੰਡਲ ਦੀ ਬੈਠਕ ਦੇ ਬਾਅਦ ਪਿਛਲੇ ਸਾਲ ਅਕਤੂਬਰ-ਦਸੰਬਰ ਦੀ ਤਿਮਾਹੀ ਦੇ ਨਤੀਜੇ ਜਾਰੀ ਕਰਦੇ ਹੋਏ ਦੱਸਿਆ ਕਿ ਇਸ ਦੌਰਾਨ ਸਾਲ ਦਰ ਸਾਲ ਆਧਾਰ 'ਤੇ ਉਸ ਦੀ ਕੁਲ ਆਮਦਨ 7477.28 ਕਰੋੜ ਰੁਪਏ ਦੇ ਮੁਕਾਬਲੇ 17.90 ਫੀਸਦੀ ਵੱਧ ਕੇ 8815.51 ਕਰੋੜ ਰੁਪਏ 'ਤੇ ਪਹੁੰਚ ਗਈ ਹੈ।
ਸੋਨੀ ਨੇ ਲਾਂਚ ਕੀਤਾ Xepria E4
NEXT STORY