ਨਵੀਂ ਦਿੱਲੀ- ਸੋਨੀ ਨੇ ਕਰਵਡ ਐੱਜ ਵਾਲਾ ਐਕਸਪੀਰੀਆ ਈ4 ਲਾਂਚ ਕਰ ਦਿੱਤਾ ਹੈ। ਇਹ ਸਮਾਰਟਫੋਨ ਡਿਊਲ ਸਿਮ ਵੈਰੀਐਂਟ ਦੇ ਨਾਲ ਫਰਵਰੀ 'ਚ ਬਾਜ਼ਾਰ 'ਚ ਉਤਾਰਿਆ ਜਾਵੇਗਾ। ਕੰਪਨੀ ਨੇ ਅਜੇ ਇਸ ਦੀ ਕੀਮਤ ਨਾਲ ਸੰਬੰਧਿਤ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਹੈ। ਐਂਡਰਾਇਡ 4.4.4 ਕਿਟਕੈਟ 'ਤੇ ਆਧਾਰਿਤ ਸੋਨੀ ਐਕਸਪੀਰੀਆ ਈ4 'ਚ 5 ਇੰਚ ਆਈ.ਪੀ.ਐਸ. ਐਲ.ਸੀ.ਡੀ. ਕਿਊ.ਐਚ.ਡੀ. ਡਿਸਪਲੇ ਹੈ ਜਿਸ ਦੀ ਰੈਜ਼ੇਲਿਊਸ਼ਨ 540 ਗੁਣਾ 960 ਪਿਕਸਲ ਹੈ।
ਇਸ ਫੋਨ 'ਚ 1.3 ਗੀਗਾਹਾਰਟਜ਼ ਕਵਾਡਕੋਰ ਮੀਡੀਆਟੈਕ ਐਮ.ਟੀ.6582 ਪ੍ਰੋਸੈਸਰ ਅਤੇ 1 ਜੀ.ਬੀ. ਰੈਮ ਹੈ। ਇਸ ਫੋਨ 'ਚ 8 ਜੀ.ਬੀ. ਇੰਟਰਨਲ ਸਟੋਰੇਜ ਹੈ ਅਤੇ ਮਾਈਕਰੋ ਐਸ.ਡੀ. ਕਾਰਡ ਸਲਾਟ ਵੀ ਦਿੱਤਾ ਗਿਆ ਹੈ। ਐਕਸਪੀਰੀਆ 4 'ਚ ਐਲ.ਈ.ਡੀ. ਫਲੈਸ਼ ਦੇ ਨਾਲ 5 ਮੈਗਾਪਿਕਸਲ ਕੈਮਰਾ, 2 ਮੈਗਾਪਿਕਸਲ ਫਰੰਟ ਕੈਮਰਾ ਅਤੇ 2300 ਐਮ.ਏ.ਐਚ. ਬੈਟਰੀ ਦਿੱਤੀ ਗਈ ਹੈ ਜੋ 2 ਦਿਨ ਦੀ ਬੈਟਰੀ ਲਾਈਫ ਦਿੰਦੀ ਹੈ। ਇਸ ਫੋਨ 'ਚ ਬੈਟਰੀ ਸਟੈਮਿਨਾ ਅਤੇ ਅਲਟਰਾ ਸਟੈਮਿਨਾ ਮੋਡਸ ਵੀ ਹੈ। ਕਰਵਡ ਐੱਜ ਨੂੰ ਫਾਲੋ ਕਰਦੇ ਹੋਏ ਸੋਨੀ ਨੇ ਐਕਸਪੀਰੀਆ ਈ4 'ਚ ਵੀ ਰਾਊਂਡ ਐਜ ਰੱਖੀ ਹੈ।
ਬੈਂਕ ਆਫ ਇੰਡੀਆ ਦਾ ਮੁਨਾਫਾ 70 ਫੀਸਦੀ ਹੇਠਾਂ ਆਇਆ
NEXT STORY