ਜੇਕਰ ਤੁਸੀਂ ਨਵਾਂ ਆਈਫੋਨ 6 ਬਹੁਤ ਮਹਿੰਗਾ ਲੱਗਦਾ ਹੈ ਤਾਂ ਇਕ ਹੋਰ ਝੱਟਕੇ ਲਈ ਤਿਆਰ ਹੋ ਜਾਓ। ਲੰਡਨ ਦੀ ਇਕ ਲਗਜ਼ਰੀ ਕੰਪਨੀ ਗੋਲਡਜਿਨੀ ਨੇ ਵੈਲਨਟਾਈਨ ਡੇ ਮੌਕੇ 'ਤੇ ਇਕ ਨਵਾਂ ਹੀਰਿਆਂ ਦਾ ਜੜਿਆ ਆਈਫੋਨ 6 ਦਾ ਮਾਡਲ ਕੱਢਿਆ ਹੈ। ਦੋ ਮਾਡਲਸ 'ਚੋਂ ਇਕ ਪਿਓਰ ਗੋਲਡ ਦਾ ਹੈ ਜਿਸ ਦੀ ਕੀਮਤ 15200 ਡਾਲਰ (9 ਲੱਖ 49 ਹਜ਼ਾਰ ਰੁਪਏ ਲੱਗਭਗ) ਹੈ ਅਤੇ ਹੀਰਿਆਂ ਵਾਲੇ ਆਈਫੋਨ ਮਾਡਲ ਦੀ ਕੀਮਤ 3.5 ਮਿਲਿਅਨ ਡਾਲਰ (21 ਕਰੋੜ 87 ਲੱਖ 84 ਹਜ਼ਾਰ ਰੁਪਏ ਲੱਗਭਗ) ਹੋਵੇਗੀ।
ਇਹ ਆਈਫੋਨ ਖਾਸ ਤੌਰ 'ਤੇ ਵੈਲਨਟਾਈਨ ਡੇ ਲਈ ਤਿਆਰ ਕੀਤਾ ਜਾ ਰਿਹਾ ਹੈ। ਆਈਫੋਨ 6 ਦਾ ਇਹ ਮਾਡਲ ਤਿੰਨ ਰੰਗਾਂ 'ਚ ਮਿਲੇਗਾ। ਇਸ 'ਚ ਗੋਲਡ ਪਲੈਟੀਨਮ ਅਤੋ ਰੋਜ਼ ਗੋਲਡ ਸ਼ਾਮਲ ਹੈ। ਸਟੋਨ ਫਿਨਿਸ਼ਿੰਗ ਵਾਲੇ ਵੈਰੀਐਂਟਸ 'ਚ ਵ੍ਹਾਈਟ, ਪਿੰਕ ਅਤੇ ਬਲੈਕ ਡਾਇਮੰਡ ਦੇ ਇਲਾਵਾ, ਐਮਿਰਾਲਡ, ਰੂਬੀ ਅਤੇ ਸਫਾਇਰ ਵਰਗੇ ਸਟੋਨ ਲੱਗੇ ਹੋਏ ਹਨ। ਇਸ ਦੇ ਨਾਲ ਫੋਨ ਨੂੰ ਪਰਸਨਲ ਐਨਗ੍ਰੇਵ ਕਰਨ ਦਾ ਆਪਸ਼ਨ ਵੀ ਹੈ। ਟੈਕ ਸਾਈਟ cnet ਅਨੁਸਾਰ ਗੋਲਡ ਆਈਫੋਨ 6 ਦੇ ਤਿੰਨ ਆਰਡਰ ਹੁਣ ਤਕ ਬੁੱਕ ਹੋ ਚੁੱਕੇ ਹਨ। ਖਰੀਦਦਾਰਾਂ ਨੂੰ ਓਕ ਫਿਨੀਸ਼ ਬਾਕਸ 'ਚ ਆਈਫੋਨ ਭੇਜਿਆ ਜਾਵੇਗਾ ਜਿਸ 'ਚ ਐਪਲ ਦੇ ਹੈਡਫੋਨ ਅਤੇ ਯੂ.ਐਸ.ਬੀ. ਚਾਰਜਰ ਹੋਵੇਗਾ।
ਹਿੰਡਾਲਕੋ ਦਾ ਮੁਨਾਫਾ 7.6 ਫੀਸਦੀ ਵਧਿਆ
NEXT STORY