ਅਮਰੀਕਾ : ਅੱਜਕਲ ਵੱਖ-ਵੱਖ ਥੀਮ 'ਤੇ ਵੈਡਿੰਗ ਫੋਟੋਸ਼ੂਟ ਕਰਵਾਉਣ ਦਾ ਰੁਝਾਨ ਕਾਫੀ ਜ਼ਿਆਦਾ ਹੈ। ਹੁਣੇ ਜਿਹੇ ਲਾਸ ਏਂਜਲਸ ਦੀ ਰਹਿਣ ਵਾਲੀ ਜੈਨੀਫਰ ਅਤੇ ਉਸ ਦੇ ਪਤੀ ਜੋਸ਼ੁਆ ਨੇ 'ਸਟਾਰ ਵਾਰਸ' ਦੇ ਥੀਮ 'ਤੇ ਵੈਡਿੰਗ ਫੋਟੋਸ਼ੂਟ ਕਰਵਾਇਆ ਪਰ ਇਹ ਰਿਸੈਪਸ਼ਨ ਦੇ ਸਮੇਂ ਹੋਇਆ। ਇਸ ਦੌਰਾਨ ਉਨ੍ਹਾਂ ਦੇ ਪਿੱਛੇ ਰੋਬੋਟਨੁਮਾ ਦੋ ਇਨਸਾਨ ਹਥਿਆਰਾਂ ਨਾਲ ਲੈਸ ਹੋ ਕੇ ਤੁਰਦੇ ਨਜ਼ਰ ਆ ਰਹੇ ਸਨ। ਉਥੇ ਹੀ ਰਿਸੈਪਸ਼ਨ 'ਚ ਸ਼ਾਮਲ ਹੋਣ ਵਾਲੇ ਮਹਿਮਾਨ ਵੀ ਇਸ ਅਜੀਬੋ-ਗਰੀਬ ਵੈਡਿੰਗ ਫੋਟੋਸ਼ੂਟ ਦਾ ਹਿੱਸਾ ਬਣੇ।
ਇਸ ਦੌਰਾਨ 'ਸਟਾਰ ਵਾਰਸ' ਦੇ ਮੁਖ ਕਿਰਦਾਰ ਟਾਂਟਨ ਅਤੇ ਵਾਂਪਾ ਦੀ ਝਲਕ ਵੀ ਦੇਖਣ ਨੂੰ ਮਿਲੀ। ਉਥੇ ਹੀ ਇਸ ਜੋੜੇ ਦੇ ਹੱਥਾਂ 'ਚ ਮੂਵੀ ਦੇ ਕਿਰਦਾਰਾਂ ਵਾਂਗ ਤਲਵਾਰਾਂ ਵੀ ਨਜ਼ਰ ਆਈਆਂ। ਦੱਸ ਦੇਈਏ ਕਿ ਇਸ ਪੂਰੇ ਵੈਡਿੰਗ ਰਿਸੈਪਸ਼ਨ ਥੀਮ ਦੀਆਂ ਤਸਵੀਰਾਂ ਕਾਕਾ ਸੈਂਟੋਰੋ ਨੇ ਆਪਣੇ ਕੈਮਰੇ 'ਚ ਕੈਦ ਕਰ ਲਈਆਂ। ਇਸ ਦੌਰਾਨ ਦੁਲਹਨ ਬਣੀ ਜੈਨੀਫਰ ਨੇ ਆਪਣੇ ਪਿਤਾ ਅਤੇ ਪਤੀ ਜੋਸ਼ੁਆ ਨਾਲ ਡਾਂਸ ਵੀ ਕੀਤਾ। ਆਪਣੀ ਇਸ ਵੈਡਿੰਗ ਰਿਸੈਪਸ਼ਨ ਫੋਟੋਸ਼ੂਟ ਬਾਰੇ ਜੈਨੀਫਰ ਨੇ ਕਿਹਾ ਕਿ ਮੈਂ ਅਤੇ ਮੇਰੇ ਪਤੀ ਨੇ ਫੈਸਲਾ ਕੀਤਾ ਕਿ ਵੈਡਿੰਗ ਰਿਸੈਪਸ਼ਨ ਦੌਰਾਨ ਅਸੀਂ ਮਸ਼ਹੂਰ ਮੂਵੀ 'ਸਟਾਰ ਵਾਰਸ' ਵਾਂਗ ਫੋਟੋਗ੍ਰਾਫੀ ਕਰਵਾਵਾਂਗੇ। ਵਾਕਈ ਇਹ ਲਾਜਵਾਬ ਸੀ।
'ਆਪ' ਦੀ ਜਿੱਤ ਭਾਰਤੀਆਂ 'ਚ ਜਾਗੀ ਨਵੀਂ ਕਿਰਨ ਦੀ ਆਸ : ਰਾਜਬੀਰ ਗਿੱਲ
NEXT STORY