ਅਮਰੀਕਾ : ਇਥੋਂ ਦੀ ਪੁਲਸ ਨੇ ਨਾਰਥ ਕੈਰੋਲਿਨਾ 'ਚ ਤਿੰਨ ਮੁਸਲਮਾਨਾਂ ਦਾ ਕਤਲ ਕਰਨ ਵਾਲੇ ਬੰਦੂਕਧਾਰੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੰਦੂਕਧਾਰੀ ਦੀ ਪਛਾਣ ਸਟੀਫਨ ਹਿਕਸ (46) ਦੇ ਰੂਪ 'ਚ ਹੋਈ ਹੈ। ਪੁਲਸ ਨੇ ਮੁੱਢਲੀ ਜਾਂਚ ਦੌਰਾਨ ਮੰਨਿਆ ਕਿ ਪਾਰਕਿੰਗ ਦੇ ਵਿਵਾਦ ਨੂੰ ਲੈ ਕੇ ਇਹ ਹਾਦਸਾ ਵਾਪਰਿਆ। ਮ੍ਰਿਤਕਾਂ ਦੀ ਪਛਾਣ ਨਵੇਂ ਵਿਆਹੇ ਡੀਹ ਸ਼ੈਡੀ ਬਰਕਤ (23), ਉਸ ਦੀ ਪਤੀ ਯੂਸੁਰ ਅਬੂ ਸਾਲਹਾ (21) ਅਤੇ ਉਸ ਦੀ ਭੈਣ ਰਜਨ ਮੁਹੰਮਦ ਅਬੂ ਸਾਲਹਾ (19) ਵਜੋਂ ਹੋਈ ਹੈ। ਸੂਤਰਾਂ ਤੋਂ ਪਤਾ ਲੱਗੈ ਕਿ ਬਰਕਤ ਉੱਤਰੀ ਕੈਰੋਲਿਨਾ ਯੂਨੀਵਰਸਿਟੀ 'ਚ ਡੈਂਟਿਸਟਰੀ ਦਾ ਵਿਦਿਆਰਥੀ ਸੀ।
ਬ੍ਰਾਜੀਲ ਗੈਸ ਕੰਪਨੀ ਧਮਾਕਾ : ਪੰਜ ਦੀ ਮੌਤ, ਚਾਰ ਲਾਪਤਾ
NEXT STORY