ਦੁਬਈ- ਇਥੇਂ ਇੰਜੀਨੀਅਰ ਦੇ ਤੌਰ 'ਤੇ ਕੰਮ ਕਰਨ ਵਾਲੀ 25 ਸਾਲ ਦੀ ਇਕ ਭਾਰਤੀ ਔਰਤ ਨੇ ਲੱਕੀ ਡਰਾਅ 'ਚ ਪੰਜ ਕਰੋੜ ਰੁਪਏ ਦੀ ਕੀਮਤ ਦਾ 20 ਕਿਲੋਗ੍ਰਾਮ ਸੋਨਾ ਜਿੱਤਿਆ ਹੈ। ਐਨ ਇਥੇ ਸਟਰੱਕਚਰਲ ਕੇਬਲ ਇੰਜੀਨੀਅਰਿੰਗ ਦੇ ਤੌਰ 'ਤੇ ਕੰਮ ਕਰਦੀ ਹੈ। ਉਹ ਕੇਰਲ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਾਲਨ ਪੋਸ਼ਣ ਕੀਨੀਆ 'ਚ ਹੋਇਆ ਹੈ। ਉਸ ਨੂੰ ਪਿਛਲੇ ਸ਼ਨੀਵਾਰ ਨੂੰ ਫੋਨ ਰਾਹੀਂ ਇਸ ਇਨਾਮ ਬਾਰੇ ਸੂਚਨਾ ਦਿੱਤੀ ਗਈ। ਉਸ ਨੂੰ ਦੱਸਿਆ ਗਿਆ ਕਿ ਉਸ ਨੇ 20 ਕਿਲੋਗ੍ਰਾਮ ਸੋਨੇ ਦੀ ਮੇਗਾ ਦੁਬਈ ਸ਼ਾਪਿੰਗ ਫੈਸਟੀਵਲ ਲਾਟਰੀ ਜਿੱਤੀ ਹੈ। ਉਸ ਦੀ ਕੀਮਤ ਪੰਜ ਕਰੋੜ ਰੁਪਏ ਹੈ। ਐਨ ਨੇ ਦੱਸਿਆ ਕਿ ਉਸ ਨੂੰ ਉਸ ਦੀ 25ਵੇਂ ਜਨਮ ਦਿਨ 'ਤੇ ਸੋਨੇ ਦੀ ਇਕ ਪਾਇਲ ਦੀ ਜੋੜੀ ਮਿਲੀ। ਦੁਬਈ ਗੋਲਡ ਐਂਡ ਜਿਊਲਰੀ ਗਰੁੱਪ ਦੇ ਜਨਰਲ ਮੈਨੇਜਰ ਟਾਮੀ ਜੋਸੇਫ ਨੇ ਦੱਸਿਆ ਕਿ 20 ਕਿਲੋਗ੍ਰਾਮ ਸੋਨਾ ਉਸ ਨੂੰ ਇਸ ਹਫਤੇ ਦੇ ਦਿੱਤਾ ਜਾਵੇਗਾ।
ਅਦਾਲਤ ਨੇ ਅਲ ਜਜ਼ੀਰਾ ਦੇ ਦੋ ਪੱਤਰਕਾਰਾਂ ਨੂੰ ਕੀਤਾ ਰਿਹਾਅ
NEXT STORY