ਇਸਲਾਮਾਬਾਦ- ਪਾਕਿਸਤਾਨ ਦੀ ਫੌਜ ਨੇ ਵੀਰਵਾਰ ਨੂੰ ਕਿਹਾ ਕਿ ਪੇਸ਼ਾਵਰ ਦੇ ਸਕੂਲ 'ਚ ਹੋਏ ਅੱਤਵਾਦੀ ਹਮਲੇ 'ਚ ਸ਼ਾਮਲ 27 ਤਾਲਿਬਾਨੀ ਅੱਤਵਾਦੀਆਂ 'ਚੋਂ 9 ਨੂੰ ਮਾਰ ਦਿੱਤਾ ਗਿਆ ਹੈ ਅਤੇ 12 ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਫੌਜ ਦੇ ਬੁਲਾਰੇ ਮੇਜਰ ਜਨਰਲ ਅਸੀਮ ਬਾਜਵਾ ਨੇ ਕਿਹਾ ਕਿ ਹੈ ਕਿ 16 ਦਸੰਬਰ ਨੂੰ ਹੋਏ ਹਮਲੇ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਅੰਜਾਮ ਦੇਣ 'ਚ 27 ਅੱਤਵਾਦੀ ਸ਼ਾਮਲ ਸਨ।
ਇਸ ਹਮਲੇ 'ਚ 136 ਵਿਦਿਆਰਥੀਆਂ ਸਮੇਤ 150 ਲੋਕਾਂ ਨੂੰ ਕਤਲ ਕਰ ਦਿੱਤਾ ਗਿਆ ਸੀ। ਉਨ੍ਹਾਂ ਨੇ ਮੀਡੀਆ ਨੂੰ ਅੱਤਵਾਦ ਰੋਕੂ ਮੁਹਿੰਮਾਂ ਦੀ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਨ੍ਹਾਂ 'ਚ 9 ਨੂੰ ਮਾਰ ਦਿੱਤਾ ਗਿਆ ਹੈ ਅਤੇ 12 ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਬਾਕੀ ਦੋਸ਼ੀਆਂ ਨੂੰ ਫੜਣ ਲਈ ਕੋਸ਼ਿਸ਼ਾਂ ਜਾਰੀ ਹਨ। ਬਾਜਵਾ ਨੇ ਕਿਹਾ ਕਿ ਤਹਿਰੀਕੇ ਤਾਲਿਬਾਨ ਦੇ ਮੁਖੀ ਮੁੱਲਾ ਫਜ਼ਲਉੱਲਾ ਨੇ ਸਕੂਲ 'ਤੇ ਨਰਸੰਹਾਰ ਕਰਨ ਦਾ ਹੁਕਮ ਦਿੱਤਾ ਸੀ। ਫਜ਼ਲਉੱਲਾ ਨੇ ਆਪਣੇ ਅੱਤਵਾਦੀਆਂ ਨੂੰ ਦੋ ਸਮੂਹਾਂ 'ਚ ਵੰਡਿਆ ਸੀ। ਉਮਰ ਅਮੀਰ ਨੇ ਅੱਤਵਾਦੀ ਮੁਹਿੰਮ ਦੀ ਜ਼ਿੰਮੇਵਾਰੀ ਲਈ ਸੀ ਅਤੇ ਹਾਜੀ ਕਾਮਰਾਨ ਨੂੰ ਇਸ ਦਾ ਮੁਖੀ ਬਣਾਇਆ ਸੀ। ਬਾਜਵਾ ਨੇ ਕਿਹਾ ਕਿ ਸੁਰੱਖਿਆ ਫੋਰਸ ਅਫਗਾਨਿਸਤਾਨ 'ਚ ਲੁਕੇ ਫਜ਼ਲਉੱਲਾ ਨੂੰ ਗ੍ਰਿਫਤਾਰ ਕਰਣਗੇ।
ਕਰੋੜਾਂ ਦੀ ਮਾਲਕਣ ਬਣੀ ਭਾਰਤੀ ਔਰਤ
NEXT STORY